ਡੇਢ ਸਾਲ ਬਾਅਦ ਸਕੂਲਾਂ ’ਚ ਲੱਗੀਆਂ ਰੌਣਕਾਂ - ਹਦਾਇਤਾਂ ਮੁਤਾਬਕ
🎬 Watch Now: Feature Video
ਜਲੰਧਰ: ਕੋਰੋਨਾ ਕਰਕੇ ਪਿਛਲੇ ਡੇਢ ਸਾਲ ਤੋਂ ਬੰਦ ਪਏ ਸਕੂਲ ਖੁੱਲ੍ਹ ਗੁਏ ਹਨ। ਸਕੂਲਾਂ ਵਿੱਚ ਇੱਕ ਵਾਰ ਫਿਰ ਬੱਚਿਆਂ ਦੀਆਂ ਰੌਣਕ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2 ਅਗਸਤ ਤੋਂ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਜਲੰਧਰ ਵਿੱਚ ਸਕੂਲਾਂ ਦੇ ਖੁੱਲ੍ਹਣ ਮਗਰੋਂ ਬੱਚੇ ਵੀ ਕਾਫੀ ਖੁਸ਼ ਨਜ਼ਰ ਆਏ। ਇਸ ਮੌਕੇ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਪੂਰੀਆਂ ਹਦਾਇਤਾਂ ਮੁਤਾਬਕ ਸਕੂਲਾਂ ਨੂੰ ਖੋਲ੍ਹਿਆ ਗਿਆ ਹੈ ਅਤੇ ਪਹਿਲੇ ਦਿਨ ਬੱਚਿਆਂ ਦੀ ਗਿਣਤੀ ਵੀ ਤਕਰੀਬਨ 70 ਫੀਸਦ ਹੈ। ਉਹਨਾ ਨੇ ਉਮੀਦ ਜਤਾਈ ਕਿ ਹੁਣ ਹਾਲਾਤ ਠੀਕ ਰਹਿਣਗੇ ਅਤੇ ਬੱਚੇ ਸਕੂਲ ਵਿਚ ਆਕੇ ਪੜਾਈ ਕਰ ਸਕਣਗੇ।