ਹਾਥਰਸ ਜਬਰ ਜਨਾਹ ਮਾਮਲਾ ਤੇ ਵਜ਼ੀਫਾ ਘੁਟਾਲੇ ਨੂੰ ਲੈ ਕੇ ਸੰਤ ਸਮਾਜ ਵੱਲੋਂ ਰੋਸ ਪ੍ਰਦਰਸ਼ਨ
🎬 Watch Now: Feature Video
ਜਲੰਧਰ: ਉੱਤਰ ਪ੍ਰਦੇਸ਼ ਦੇ ਹਾਥਰਸ ਜਬਰ ਜਨਾਹ ਤੋਂ ਬਾਅਦ ਪੂਰੇ ਪੰਜਾਬ ਭਰ ਵਿੱਚ ਦਲਿਤ ਸਮਾਜ ਦੇ ਵੱਲੋਂ ਸ਼ਨੀਵਾਰ ਨੂੰ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤਹਿਤ ਜਲੰਧਰ ਵਿੱਚ ਸਭ ਚੌਕਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਹੀ ਮੰਤਰੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਰੋਸ ਵਿੱਚ ਸੰਤ ਸਮਾਜ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ।