ਜੇਕਰ ਤੁਸੀਂ ਵੀ ਵਰਤਦੇ ਹੋ ATM ਤਾਂ ਹੋ ਜਾਓ ਸਾਵਧਾਨ! ਤੁਹਾਡੇ ਨਾਲ ਵੀ ਨਾ ਹੋ ਜਾਵੇ ਜੋ ਇਸ ਬਜ਼ੁਰਗ ਨਾਲ ਹੋਈ - YOUNG MAN CHEATED AN OLD MAN
🎬 Watch Now: Feature Video
Published : Nov 18, 2024, 6:28 PM IST
ਮੋਗਾ : ਜੇਕਰ ਤੁਸੀਂ ਵੀ ਪੈਸੇ ਕਢਵਾਉਣ ਲਈ ਏਟੀਐਮ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕੀਤੇ ਤੁਹਾਨੂੰ ਵੀ ਕੋਈ ਮੂਰਖ ਬਣਾ ਕੇ ਧੋਖੇ ਨਾਲ ਤੁਹਾਡੇ ਪੈਸੇ ਨਾ ਲੁੱਟ ਲਵੇ। ਦਰਅਸਲ ਏਟੀਐਮ 'ਤੇ ਧੋਖਾਧੜੀ ਦਾ ਮਾਮਲਾ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਨਿਹਾਲ ਸਿੰਘ ਵਾਲਾ ਵਿਖੇ ਇਕ ਬਜ਼ੁਰਗ ਵਿਅਕਤੀ ਨਾਲ ਪੈਸੇ ਕਢਵਾਉਣ ਸਮੇਂ ਏ.ਟੀ.ਐੱਮ. ਕਾਰਡ ਬਦਲ ਕੇ ਨਾਲ ਹੀ ਖੜ੍ਹੇ ਹੱਟੇ ਕੱਟੇ ਨੌਜਵਾਨ ਵਿਅਕਤੀ ਨੇ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਲਈ। ਇਸ ਮਾਮਲੇ ਦੀ ਸੀਸੀਟੀਵੀ ਵੀ ਸ੍ਹਾਮਣੇ ਆਈ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬਜ਼ੁਰਗ ਵਿਅਕਤੀ ਪੈਸੇ ਕਢਵਾਉਣ ਲਗਦਾ ਹੈ ਤਾਂ ਉਸ ਦੇ ਕੋਲ ਖੜ੍ਹਾ ਨੌਜਵਾਨ ਬਜ਼ੁਰਗ ਦੀ ਮਦਦ ਕਰਨ ਦੇ ਬਹਾਨੇ ਬਜ਼ੁਰਗ ਦਾ ਏ.ਟੀ.ਐੱਮ. ਕਾਰਡ ਬਦਲ ਦਿੱਤਾ ਤੇ ਇਸ ਮਗਰੋਂ ਧੋਖੇ ਨਾਲ ਵੱਖ-ਵੱਖ ਥਾਵਾਂ ਤੋਂ ਏ.ਟੀ.ਐੱਮ. ਰਾਹੀਂ 90 ਹਜ਼ਾਰ ਰੁਪਏ ਕਢਵਾ ਲਏ। ਇਸ ਠੱਗੀ ਦਾ ਉਸ ਬਜ਼ੁਰਗ ਨੂੰ ਘਰ ਪਹੁੰਚਣ 'ਤੇ ਫ਼ੋਨ 'ਤੇ ਆਏ ਮੈਸੇਜ ਦੇਖ ਕੇ ਪਤਾ ਲੱਗਾ ਕਿ ਉਸ ਦੇ ਏ.ਟੀ.ਐੱਮ. ਰਾਹੀਂ ਪੈਸੇ ਕਢਵਾਏ ਗਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।