ਮਹਾਂਕੁੰਭ ਮੇਲੇ ਲਈ ਸਮੱਗਰੀ ਲੈ ਕੇ ਮਾਨਸਾ ਤੋਂ ਹੋਈ ਸੰਗਤ ਹਰਿਦੁਆਰ ਲਈ ਰਵਾਨਾ - ਮਹਾਕੁੰਭ ਮੇਲੇ
🎬 Watch Now: Feature Video
ਮਾਨਸਾ: ਹਰਿਦੁਆਰ ਵਿਖੇ ਹੋ ਰਹੇ ਮਹਾਂਕੁੰਭ ਲਈ ਮਾਨਸਾ ਭਾਈ ਗੁਰਦਾਸ ਡੇਰਾ ਵਿਖੇ ਸਥਿਤ ਉਦਾਸੀਨ ਅਖਾੜਾ ਅਤੇ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਸਮੱਗਰੀ ਅਤੇ ਸੰਗਤ ਦਾ ਟਰੱਕ ਰਵਾਨਾ ਹੋਇਆ। ਡੇਰਾ ਮੁਖੀ ਅੰਮ੍ਰਿਤ ਮੁਨੀ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਾਕੁੰਭ ਮੇਲੇ ਲਈ ਸਮੱਗਰੀ ਭੇਜੀ ਗਈ। ਟਰੱਕ ਨੂੰ ਮਾਨਸਾ ਪੁਲਿਸ ਦੇ ਐਸਪੀ ਰਾਕੇਸ਼ ਕੁਮਾਰ ਨੇ ਝੰਡੀ ਦੇ ਕੇ ਰਵਾਨਾ ਕੀਤਾ। ਜਾਣਕਾਰੀ ਦਿੰਦਿਆਂ ਭਾਈ ਗੁਰਦਾਸ ਡੇਰਾਮੁਖੀ ਅੰਮ੍ਰਿਤ ਮੁਨੀ ਨੇ ਦੱਸਿਆ ਕਿ ਇਸ ਵਾਰ ਮਹਾਂਕੁੰਭ ਮੇਲਾ ਹਰਿਦੁਆਰ ਵਿੱਚ ਹੋ ਰਿਹਾ ਹੈ ਜਿਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਸੰਗਤ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਮਾਨਸਾ ਉਦਾਸੀਨ ਅਖਾੜੇ ਵੱਲੋਂ ਇਹ ਸਮੱਗਰੀ ਭੇਜੀ ਜਾਂਦੀ ਹੈ ਪਤੀ ਉਥੇ ਸੰਗਤਾਂ ਲਈ ਲੰਗਰ ਲਗਾਇਆ ਜਾਂਦਾ ਹੈ।