ਮੈਡਲ ਜਿੱਤਣ ਨੂੰ ਲੈਕੇ ਇਸ ਖਿਡਾਰਨ ਦੇ ਸੀਨ੍ਹੇ ‘ਚ ਬਲਦੀ ਅੱਗ, ਕਹੀਆਂ ਇਹ ਗੱਲਾਂ - Anjum Modgil
🎬 Watch Now: Feature Video
ਚੰਡੀਗੜ੍ਹ: ਭਾਰਤੀ ਸ਼ੂਟਰ ਖਿਡਾਰਨ ਅੰਜੁਮ ਮੋਦਗਿੱਲ ਓਲਪਿੰਕ ਵਿੱਚ ਭਾਵੇਂ ਕੋਈ ਮੈਡਲ ਨਹੀਂ ਜਿੱਤ ਸਕੀ ਪਰ ਉਨ੍ਹਾਂ ਹੌਸਲੇ ਬਰਕਰਾਰ ਹਨ। ਅੰਜੁਮ ਮੋਦਗਿੱਲ ਨੂੰ ਵੀ ਹੋਰ ਖਿਡਾਰੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅੰਜੁਮ ਮੋਦਗਿੱਲ ਨੇ ਕਿਹਾ ਕਿ ਉਸਨੂੰ ਓਲੰਪਿਕ ਵਿੱਚ ਜਿੱਤ ਨਾ ਮਿਲਣ ਕਾਰਨ ਦੁੱਖ ਵੀ ਹੈ ਪਰ ਉਸ ਅੰਦਰ ਮੈਡਲ ਜਿੱਤਣ ਦੀ ਅੱਗ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਓਲੰਪਿਕ ਖੇਡਾਂ ਦੇ ਲਈ ਉਹ ਹੋਰ ਸਖ਼ਤ ਮਿਹਨਤ ਕਰਨਗੇ ਅਤੇ ਭਾਰਤ ਦੇ ਲਈ ਮੈਡਲ ਲਿਆਉਣਗੇ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦੇ ਨਾਲ ਹੋਰ ਖਿਡਾਰੀ ਖੇਡਾਂ ਵੱਲੋਂ ਪ੍ਰੇਰਿਤ ਹੁੰਦੇ ਹਨ।
Last Updated : Aug 13, 2021, 7:39 PM IST