ਪਠਾਨਕੋਟ ਸਿਵਲ ਹਸਪਤਾਲ 'ਚ ਕੋਰੋਨਾ ਜਾਂਚ ਨੂੰ ਲੈ ਕੇ ਵਿਧਾਇਕ ਜੋਗਿੰਦਰਪਾਲ ਨੇ ਚੁੱਕੇ ਸਵਾਲ - MLA Joginderpal
🎬 Watch Now: Feature Video
ਪਠਾਨਕੋਟ: ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਸਿਵਲ ਹਸਪਤਾਲ ਵੱਲੋਂ ਆਪਣੀ ਕੋਰੋਨਾ ਪੌਜ਼ੀਟਿਵ ਰਿਪੋਰਟ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵੱਲੋਂ ਪਹਿਲਾਂ ਰਿਪੋਰਟ ਪੌਜ਼ੀਟਿਵ ਦਿੱਤੀ ਗਈ, ਪਰੰਤੂ ਜਦੋਂ ਸ਼ੱਕ ਪੈਣ 'ਤੇ ਲਾਲ ਪੈਥ ਲੈਬ ਤੋਂ ਟੈਸਟ ਕਰਵਾਇਆ, ਜਿਸ ਵਿੱਚ ਰਿਪੋਰਟ ਨੈਗੇਟਿਵ ਆਈ। ਉਪਰੰਤ ਮੁੜ ਦੁਬਾਰਾ ਸਿਵਲ ਹਸਪਤਾਲ ਤੋਂ ਕੋਰੋਨਾ ਜਾਂਚ ਕਰਵਾਈ ਤਾਂ ਦੁਬਾਰਾ ਵੀ ਰਿਪੋਰਟ ਪੌਜ਼ੀਟਿਵ ਆਈ। ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਐਸਐਮਓ ਨੂੰ ਸਵਾਲ ਕੀਤਾ ਕਿ ਕੀ ਉਸਦੀ ਉਨ੍ਹਾਂ ਨਾਲ ਕੋਈ ਦੁਸ਼ਮਣੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਵੀ ਚਿੱਠੀ ਲਿਖਣ ਬਾਰੇ ਕਿਹਾ ਹੈ।