thumbnail

By

Published : Apr 20, 2021, 1:51 PM IST

ETV Bharat / Videos

ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੰਮ੍ਰਿਤਸਰ ਦੌਰਾ

ਅੰਮ੍ਰਿਤਸਰ: ਅੱਜ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੰਮ੍ਰਿਤਸਰ ਦੌਰੇ ਦੌਰਾਨ ਉਹ ਭਾਜਪਾ ਦਫ਼ਤਰ ਖੰਨਾ ਸਮਾਰਕ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ। ਅੱਜ ਭਾਜਪਾ ਦੇ ਪ੍ਰਧਾਨ ਨੇ ਸੰਗਠਨ ਨੇਤਾਵਾਂ ਨੂੰ ਕੋਵਿਡ ਤੇ ਜ਼ਮੀਨ ਪੱਧਰ 'ਤੇ ਕੰਮ ਕਰਨ ਲਈ ਕਿਹਾ। ਕਿਸਾਨ ਅੰਦੋਲਨ ਤੇ ਕਿਹਾ ਕਿ ਅੰਦੋਲਨ ਉਦੋਂ ਹੀ ਖਤਮ ਹੋਣਾ ਚਾਹੀਦਾ ਸੀ, ਜਦੋਂ ਕੇਂਦਰ ਸਰਕਾਰ ਨੇ ਡੇਢ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਬੰਦ ਕਰ ਦਿੱਤਾ ਸੀ ਪਰ ਉਨ੍ਹਾਂ ਨੂੰ ਪਛਾਣਨਾ ਚਾਹੀਦਾ ਸੀ ਕਿ ਉਹ ਲੋਕ ਕੌਣ ਹਨ, ਜਿਨ੍ਹਾਂ ਨੇ ਕਿਸਾਨਾਂ ਨੂੰ ਭਰਮਾਇਆ ਸੀ। ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਨਾ ਤਾਂ ਪੂਰਾ ਕਰਜ਼ਾ ਮੁਆਫ ਕੀਤਾ ਹੈ ਅਤੇ ਨਾ ਹੀ ਮੰਡੀਆਂ ਵਿੱਚ ਪੂਰੀ ਤਰ੍ਹਾਂ ਖਰੀਦ ਹੋ ਰਹੀ ਹੈ, ਉਲਟਾ ਬਰਦਾਨਾ ਤੱਕ ਨਹੀਂ ਦੇ ਸਕੀ ਸਰਕਾਰ। ਉਨ੍ਹਾਂ ਸੂਬੇ ਦੀ ਸਿੱਧੀ ਅਦਾਇਗੀ 'ਤੇ ਕਿਹਾ, ਕਿਸਾਨਾਂ ਨੂੰ ਸਿੱਧੀ ਅਦਾਇਗੀ ਮਿਲਣੀ ਸ਼ੁਰੂ ਹੋ ਗਈ ਹੈ ਤੇ ਆੜ੍ਹਤੀਆਂ ਨੂੰ ਉਨ੍ਹਾਂ ਦੀ ਬਣਦੀ ਕਮਿਸ਼ਨ ਮਿਲੇਗੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.