ਲਹਿਰਾਗਾਗਾ 'ਚ ਮੁਸਾਫ਼ਰਾਂ ਨੂੰ ਉਡੀਕ ਰਹੀਆਂ ਬੱਸਾਂ - covid update in lehragaga
🎬 Watch Now: Feature Video
ਲਹਿਰਾਗਾਗਾ: ਕਰਫਿਊ ਖ਼ਤਮ ਹੋਣ ਤੋਂ ਬਾਅਦ ਪੰਜਾਬ ਵਿਚ ਤਾਲਾਬੰਦੀ ਸ਼ੁਰੂ ਹੋ ਗਈ ਹੈ ਅਤੇ ਬੱਸਾਂ ਵਿਚ ਸਾਵਧਾਨੀ ਵਰਤਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵਿਸ਼ੇਸ਼ ਹਦਾਇਤਾਂ ਦੇ ਨਾਲ ਅੱਜ ਤੋਂ ਹੀ ਪੰਜਾਬ ਵਿਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਲਹਿਰਾਗਾਗਾ ਨਗਰ ਕੌਂਸਲ ਵੱਲੋਂ ਬੱਸਾਂ ਨੂੰ ਸੈਨੇਟਾਇਜ਼ ਕੀਤਾ ਗਿਆ ਅਤੇ ਬੱਸਾਂ ਜਾਣ ਲਈ ਤਿਆਰ ਖੜ੍ਹੀਆਂ ਹਨ। ਕੋਈ ਵੀ ਸਵਾਰੀ ਜਾਣ ਲਈ ਬੱਸ ਸਟੈਂਡ ਉੱਤੇ ਨਹੀਂ ਆਈ ਜਿਸ ਕਾਰਨ ਬੱਸਾਂ ਮੁਸਾਫਰਾਂ ਦੀ ਉਡੀਕ ਕਰ ਰਹੀਆਂ ਹਨ। ਬੱਸ ਚਾਲਕ ਨੇ ਦੱਸਿਆ ਕਿ ਬੱਸ ਨੇ ਚੰਡੀਗੜ੍ਹ ਜਾਣਾ ਹੈ ਅਤੇ 2 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਕ ਵੀ ਸਵਾਰੀ ਨਹੀਂ ਆਈ ਜਦ ਕਿ ਸਰਕਾਰ ਨੇ ਨਿਰਦੇਸ਼ ਦਿੱਤੇ ਹਨ।