"ਡੇਅਰੀ ਦੇ ਧੰਦੇ ਨੂੰ ਮੁੱਖ ਤੇ ਖੇਤੀਬਾੜੀ ਨੂੰ ਸਹਾਇਕ ਧੰਦਾ ਮੰਨਦਾ"
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਬੱਸੀ ਪਠਾਣਾਂ ਦੇ ਪਿੰਡ ਥਾਬਲਾ ਦੇ ਕਿਸਾਨ ਹਰਪ੍ਰੀਤ ਸਿੰਘ ਖੇਤੀਬਾੜੀ ਦੇ ਕਿਸਾਨਾਂ ਲਈ ਪ੍ਰਰੇਨਾ ਦਾ ਸਰੋਤ ਬਣੇ ਹਨ। ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਸਾਨ ਹਰਪ੍ਰੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 2002 ਦੇ ਵਿੱਚ 20 ਮੱਝਾਂ ਨਾਲ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸੀ। ਇਸ ਮਗਰੋਂ ਉਨ੍ਹਾਂ ਨੇ ਡੇਢ ਸੋ ਅਮਰੀਕੀ ਗਊਆਂ ਨੂੰ ਖ਼ਰੀਦਿਆਂ, ਜਿਨ੍ਹਾਂ ਕੋਲੋ ਹੁਣ ਉਹ ਪ੍ਰਤੀ ਦਿਨ 1600 ਲੀਟਰ ਦੁੱਧ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੁੱਧ ਉਹ ਮਿਲਕ ਪਲਾਟਾਂ ਨੂੰ ਸਪਲਾਈ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਸਨੇਹਾ ਦਿੱਤਾ ਕਿ ਉਹ ਵੀ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ/ਸਹਾਇਕ ਧੰਦਿਆਂ ਨੂੰ ਪਹਿਲ ਦੇਣ ਜਿਸ ਨਾਲ ਉਨ੍ਹਾਂ ਨੂੰ ਬਚਤ ਹੋਵੇਗੀ।