ਮਲੇਰਕੋਟਲਾ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਕੱਢੀ ਗਈ ਰੋਸ ਰੈਲੀ - Protests rally against caa
🎬 Watch Now: Feature Video
ਦੇਸ਼ ਭਰ 'ਚ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਤੇ ਐਨਪੀਆਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਦਾ ਰਿਹਾ ਹੈ। ਇਸ ਤਹਿਤ ਮਲੇਰਕੋਟਲਾ 'ਚ ਅੰਗਹੀਣ ਤੇ ਵਿਧਵਾ ਔਰਤਾਂ ਵੱਲੋਂ ਇੱਕ ਰੋਸ ਰੈਲੀ ਕੱਢੀ ਗਈ। ਇਹ ਰੈਲੀ ਸੀਏਏ, ਐਨਆਰਸੀ ਤੇ ਐਨਪੀਆਰ ਨੂੰ ਰੱਦ ਕਰਵਾਉਣ ਲਈ ਕੱਢੀ ਗਈ। ਹੈਂਡੀਕੈਪਡ ਤੇ ਵਿਧਵਾ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਦੀ ਅਗਵਾਈ ਵਿੱਚ ਇਹ ਰੈਲੀ ਕੱਢੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਸਰਕਾਰ ਹਰ ਖੇਤਰ 'ਚ ਫੇਲ ਹੋ ਚੁੱਕੀ ਹੈ। ਸਰਕਾਰ ਸੀਏਏ, ਐਨਆਰਸੀ ਤੇ ਐਨਪੀਆਰ ਵਰਗੇ ਕਾਲੇ ਕਾਨੂੰਨ ਬਣਾ ਕੇ ਦੇਸ਼ ਨੂੰ ਫ਼ਿਰਕੂ ਰੰਗਤ ਦੇਣਾ ਚਾਹੁੰਦੀ ਹੈ। ਇਸ ਦਾ ਨਤੀਜਾ ਅਸੀਂ ਦਿੱਲੀ ਵਿੱਚ ਦੇਖ ਲਿਆ ਹੈ, ਜਿੱਥੇ ਸੀਏਏ, ਐਨਆਰਸੀ ਅਤੇ ਐਨਪੀਆਰ ਕਾਨੂੰਨ ਵਿਰੁੱਧ ਸਾਂਤੀ ਨਾਲ ਧਰਨਾ ਚੱਲ ਰਿਹਾ ਸੀ ਪਰ ਭਾਜਪਾ ਵਰਕਰਾਂ ਵੱਲੋ ਉੱਥੇ ਵੀ ਹਮਲਾ ਕਰ ਦਿੱਤਾ। ਇਸ ਘਟਨਾ 'ਚ ਕਈ ਬੇ-ਕਸੂਰ ਲੋਕਾਂ ਨੂੰ ਅਪਣੀ ਜਾਨ ਗੁਆਉਣੀ ਪਈ। ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਜੇ 31 ਮਾਰਚ ਤੱਕ ਇਹ ਕਾਲਾ ਕਾਨੂੰਨ ਖ਼ਤਮ ਨਾ ਕੀਤਾ ਗਿਆ ਤਾਂ ਉਹ ਅੰਗਹੀਣ ਅਤੇ ਵਿਧਵਾ ਔਰਤਾ ਨਾਲ ਇੱਕਠੇ ਹੋ ਕੇ ਮਾਲੇਰਕੋਟਲਾ ਦੀ ਜੇਲ੍ਹ ਵਿੱਚ ਜਾ ਕੇ ਗ੍ਰਿਫ਼ਤਾਰੀਆਂ ਦੇਣਗੇ।