ਚੰਗਾਲੀਵਾਲਾ ਤਸ਼ੱਦਦ ਮਾਮਲਾ: ਧਰਨਾਕਾਰੀਆਂ ਨੇ ਕਿਹਾ- ਸਰਕਾਰ ਲਿਖਤੀ ਰੂਪ 'ਚ ਦੇਵੇ ਭਰੋਸਾ - sangrur dalit man murder case
🎬 Watch Now: Feature Video
ਸੰਗਰੂਰ: ਪਿੰਡ ਚੰਗਾਲੀਵਾਲਾ ਵਿੱਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੁੱਟਮਾਰ ਤੋਂ ਬਾਅਦ ਮੌਤ ਹੋਣ ਨਾਲ ਲੋਕਾਂ ਵਿਚਾਲੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਸਵਾ ਅੱਠ ਲੱਖ ਰੁਪਏ ਤੇ ਇੱਕ ਮੈਂਬਰ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਭਰੋਸਾ ਦਿਵਾਇਆ ਹੈ ਪਰ ਪਰਿਵਾਰ ਨੇ ਇਸ ਨੂੰ ਠੁਕਰਾ ਦਿੱਤਾ ਹੈ। ਪ੍ਰਦਰਸ਼ਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਲਿਖਿਤ ਰੂਪ 'ਚ ਭਰੋਸਾ ਨਹੀਂ ਦਿਵਾਉਂਦੀ ਉਸ ਵੇਲੇ ਤੱਕ ਇਹ ਧਰਨਾ ਜਾਰੀ ਰਹੇਗਾ।