ਆਸ਼ਾ ਵਰਕਰਾਂ ਨੇ ਜਾਮ ਕੀਤੇ ਮਾਨਸਾ-ਸਿਰਸਾ ਹਾਈਵੇ
🎬 Watch Now: Feature Video
ਮਾਨਸਾ: ਪੰਜਾਬ ਭਰ ਵਿੱਚ ਆਸ਼ਾ ਵਰਕਰਾਂ (Asha workers) ਵੱਲੋਂ ਆਪਣੀਆਂ ਮੰਗਾਂ ਪੂਰੀਆ ਕਰਵਾਉਣ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕੀਤੇ ਜਾ ਰਹੇ ਹਨ। ਆਪਣੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਆਸ਼ਾ ਵਰਕਰਾਂ ਵੱਲੋਂ ਕਈ ਵਾਰ ਪੰਜਾਬ ਸਰਕਾਰ (Punjab Government) ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਮਾਨਸਾ ਵਿੱਚ ਇਸ ਚਿਤਾਵਨੀ ਦਾ ਅਸਰ ਵੇਖਣ ਨੂੰ ਮਿਲਿਆ ਜਦੋਂ ਆਸ਼ਾਂ ਵਰਕਰ ਨੇ ਪੁਲਿਸ ਦੀ ਬੈਰੀਗੇਟ (Barrigate) ਤੋੜ ਕੇ ਮਾਨਸਾ-ਸਿਰਸਾ ਰੋਡ (Mansa-Sirsa Road) ਨੂੰ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਆਰੇਬਾਜ਼ੀ ਕੀਤੀ। ਇਸ ਮੌਕੇ ਇਨ੍ਹਾਂ ਵਰਕਰਾਂ ਨੇ ਕਿਹਾ ਸਰਕਾਰ ਉਨ੍ਹਾਂ ਦੀ ਜਾਇਜ਼ ਮੰਗਾਂ ਹੀ ਨਹੀਂ ਮੰਨ ਰਹੀ, ਜਿਸ ਕਰਕੇ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।