ਬੀਜੇਪੀ ਵਰਕਰਾਂ ਨੇ ਕੋਰੋਨਾ ਯੋਧਿਆਂ ਲਈ ਧੰਨਵਾਦ ਪ੍ਰਸਤਾਵ 'ਤੇ ਕਰਵਾਏ ਦਸਤਖ਼ਤ - proposal of thanks
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ। ਚੰਡੀਗੜ੍ਹ ਵਿੱਚ ਵੀ ਇਸ ਦੇ ਮੱਦੇਨਜ਼ਰ ਕਰਫਿਊ ਲੱਗਿਆ ਰਿਹਾ। ਇਸ ਦੌਰਾਨ ਮੈਡੀਕਲ, ਪੈਰਾ ਮੈਡੀਕਲ, ਸਿਹਤ ਵਿਭਾਗ, ਪੁਲਿਸ ਵਿਭਾਗ, ਸਫ਼ਾਈ ਕਰਮਚਾਰੀ ਅਤੇ ਨਗਰ ਨਿਗਮ ਦੇ ਲੋਕ ਕੰਮ ਕਰਦੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਰੋਨਾ ਯੋਧਿਆਂ ਦਾ ਨਾਂਅ ਦਿੱਤਾ। ਚੰਡੀਗੜ੍ਹ ਸੈੱਲ ਨੇ ਬੀਜੇਪੀ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਵਿੱਚ ਚੰਡੀਗੜ੍ਹ ਦੇ 597 ਬੂਥਾਂ ਵਿੱਚੋਂ ਹਰ ਬੂਥ ਦੇ 50-50 ਲੋਕਾਂ ਦੇ ਘਰ ਜਾ ਕੇ ਬੀਜੇਪੀ ਵਰਕਰਾਂ ਨੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਕੋਰੋਨਾ ਯੋਧਿਆਂ ਲਈ ਧੰਨਵਾਦ ਪ੍ਰਸਤਾਵ ਉੱਤੇ ਦਸਤਖ਼ਤ ਕਰਵਾਏ।