ਡਾਕਟਰਾਂ ਦੀ ਬੇਰੁਖ਼ੀ ਆਈ ਸਾਹਮਣੇ, ਗਰਭਵਤੀ ਔਰਤ ਫ਼ਰਸ਼ 'ਤੇ ਪਈ ਤੜਫ਼ਦੀ ਰਹੀ (ਵੇਖੋ ਵੀਡੀਓ) - Pregnant
🎬 Watch Now: Feature Video
ਅੰਮ੍ਰਿਤਸਰ: ਅਜਨਾਲਾ ਦੀ ਰਹਿਣ ਵਾਲੀ ਮਮਤਾ ਨਾਂਅ ਦੀ ਔਰਤ ਨੂੰ ਲੇਬਰ ਪੇਨ ਹੋਣ 'ਤੇ ਹਸਪਤਾਲ ਲੈ ਜਾਇਆ ਗਿਆ। ਅਜਨਾਲਾ ਦੇ ਹਸਪਤਾਲ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕਰ ਦਿੱਤਾ ਸੀ, ਪਰ ਇੱਥੋਂ ਦੇ ਡਾਕਟਰਾਂ ਨੇ ਉਸ ਨੂੰ ਨਾ ਦਾਖ਼ਲ ਕੀਤਾ ਤੇ ਨਾ ਹੀ ਉਸ ਨੂੰ ਬੈਡ ਦਿੱਤਾ ਗਿਆ। ਜਦੋਂ ਪੀੜਤਾ ਦੇ ਭਰਾ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮਮਤਾ ਦੀ ਜ਼ਿੰਮੇਵਾਰ ਕੋਈ ਵੀ ਡਾਕਟਰ ਨਹੀਂ ਲੈ ਰਿਹਾ ਹੈ, ਉਸ ਦੀ ਭੈਣ ਪਿਛਲੇ ਤਿੰਨ ਦਿਨਾਂ ਤੋਂ ਫ਼ਰਸ਼ 'ਤੇ ਹੀ ਪਈ ਤੜਪ ਰਹੀ ਸੀ। ਹਾਲਾਂਕਿ ਪੱਤਰਕਾਰਾਂ ਨੂੰ ਵੇਖਦਿਆ ਹਸਪਤਾਲ ਦੇ ਸਟਾਫ਼ ਨੇ ਔਰਤ ਨੂੰ ਦਾਖ਼ਲ ਕਰ ਲਿਆ ਹੈ, ਪਰ ਜਦ ਇਸ ਮਾਮਲੇ 'ਤੇ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
Last Updated : Jul 6, 2019, 7:42 PM IST