ਥਾਣੇ ਅੰਦਰ ਮੰਜਾ ਡਾਹ ਕੇ ਲਿਟਿਆ ਪੁਲਸੀਆ, ਵੀਡੀਓ ਹੋ ਗਈ ਵਾਇਰਲ ! - Police
🎬 Watch Now: Feature Video
ਜਲੰਧਰ: ਇਹ ਜੋ ਵੀਡੀਓ ਵਾਇਰਲ (video viral) ਹੋ ਰਹੀ ਹੈ ਜਲੰਧਰ ਦੇ ਥਾਣਾ ਨੰਬਰ ਦੋ ਦੀ ਹੈ ਜਿੱਥੇ ਕਿ ਲੋਕ ਆਪਣੀ ਰਿਪੋਰਟ ਲਿਖਵਾਉਣ ਲਈ ਥਾਣੇ ਦੇ ਕਮਰਿਆਂ ਦੇ ਬਾਹਰ ਖੜ੍ਹੇ ਨੇ ਪਰ ਪੁਲਿਸ ਮੁਲਾਜ਼ਮ ਅੰਦਰ ਫੋਲਡਿੰਗ ਮੰਜੇ ਡਾਹ ਕੇ ਆਰਾਮ ਫਰਮਾਉਂਦੇ ਸਾਫ਼ ਨਜ਼ਰ ਆ ਰਹੇ ਹਨ। ਨਾਲ ਹੀ ਮੋਬਾਇਲ ‘ਤੇ ਸੋਸ਼ਲ ਮੀਡੀਆ (Social media) ਦਾ ਆਨੰਦ ਮਾਣਦੇ ਵੀ ਖੂਬ ਦਿਖਾਈ ਦੇ ਰਹੇ ਹਨ। ਇੱਕ ਪਾਸੇ ਜਿੱਥੇ ਇਹ ਪੁਲਿਸ ਮੁਲਾਜ਼ਮ ਅਰਾਮ ਫਰਮਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਲੋਕ ਆਪਣੀਆਂ ਸਮੱਸਿਆਵਾਂ ਲਈ ਥਾਣੇ ਬਾਹਰ ਖੜ੍ਹੇ ਹਨ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਇ ਜਨਾਬ ਪੁਲਿਸ ਵਰਦੀ ਦੇ ਵਿੱਚ ਥਾਣੇ ਦੇ ਅੰਦਰ ਮੰਜਾ ਢਾਹ ਕੇ ਸੋਸ਼ਲ ਮੀਡੀਆ ਦਾ ਲੁਤਫ ਲੈ ਰਹੇ ਹਨ। ਇਸ ਵੀਡੀਓ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ।
Last Updated : Aug 19, 2021, 10:32 PM IST