ਪੁਲਿਸ ਆਈਜੀ ਨੇ ਕੀਤਾ ਫਗਵਾੜਾ ਸਟੇਸ਼ਨ ਦਾ ਨਿਰੀਖਣ - Railway station checking
🎬 Watch Now: Feature Video
ਕਪੂਰਥਲਾ: ਭਾਰਤੀ ਰੇਲ ਵਿਭਾਗ ਵੱਲੋਂ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਫਗਵਾੜਾ ਸਟੇਸ਼ਨ 'ਤੇ ਖੁਦ ਪੰਜਾਬ ਪੁਲਿਸ ਦੇ ਆਈਜੀ ਨੇ ਜਾਇਜ਼ਾ ਲਿਆ। ਆਈਜੀ ਨੇ ਦੱਸਿਆ ਕਿ ਟ੍ਰੇਨਿੰਗ ਡਰੇਨਾਂ ਸ਼ੁਰੂ ਹੋ ਜਾਣ ਤੋਂ ਉਹ ਸਰਕਾਰ ਦੀ ਸਥਿਤੀ ਸਪਸ਼ਟ ਕਰਨ ਦੇ ਲਈ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਆਏ ਹਨ। ਕਿਸਾਨਾਂ ਵੱਲੋਂ 54 ਦਿਨਾਂ ਦੇ ਧਰਨੇ ਤੋਂ ਬਾਅਦ ਰੇਲ ਗੱਡੀਆਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੇਲਵੇ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦੇ ਲਈ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਰੇਲਵੇ ਵਿਭਾਗ ਨੂੰ ਗੱਡੀਆਂ ਚਲਾਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।