15 ਅਗਸਤ ਦੇ ਮੱਦੇਨਜ਼ਰ ਪੁਲਿਸ ਵੱਲੋ ਚੈਕਿੰਗ - ਨਾਭਾ ਦੇ ਰੇਲਵੇ ਸਟੇਸ਼ਨ
🎬 Watch Now: Feature Video
ਪਟਿਆਲਾ:15 ਅਗਸਤ ਦੇ ਮੱਦੇਨਜ਼ਰ ਪੰਜਾਬ ਵਿੱਚ ਹਾਈ ਅਲਰਟ ਦੇ ਚੱਲਦਿਆ ਨਾਭਾ ਦੇ ਡੀ.ਐੱਸ.ਪੀ ਰਾਜੇਸ਼ ਛਿੱਬਰ ਦੀ ਅਗਵਾਹੀ ਵਿੱਚ ਭਾਰੀ ਪੁਲਿਸ ਬਲ ਦੇ ਵੱਲੋਂ ਨਾਭਾ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਰੈਸਟੋਰੈਂਟ ਤੋਂ ਇਲਾਵਾ ਵੱਖ-ਵੱਖ ਰੂਟਾ 'ਤੇ ਚੱਲਣ ਵਾਲੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ 'ਤੇ ਨਾਭਾ ਦੇ ਡੀ.ਐਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਰੱਖਦੇ ਹੋਏ ਨਾਭਾ ਵਿਖੇ ਅਸੀਂ ਲਗਾਤਾਰ ਚੈਕਿੰਗ ਵੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਅਨਾਊਂਸਮੈਂਟ ਵੀ ਕਰ ਰਹੇ ਹਾਂ।