ਲਾੜਾ ਲਾੜੀ ਨੂੰ ਅਗਵਾ ਕਰਨ ਦੀਆਂ ਤਸਵੀਰਾਂ ਆਈਆਂ ਸਾਹਮਣੇ - ਪਰਿਵਾਰਿਕ ਮੈਂਬਰਾਂ
🎬 Watch Now: Feature Video
ਲੁਧਿਆਣਾ: ਜਗਰਾਓਂ ਦੇ ਪਿੰਡ ਕੋਠੇ ਬੱਬੂ ਕੇ ਦੇ ਗੁਰਦੁਆਰਾ ਸਾਹਿਬ 'ਚ ਲੜਕੀ ਦੇ ਪਰਿਵਾਰ ਵਲੋਂ ਲਾੜਾ ਅਤੇ ਲਾੜੀ ਨੂੰ ਅਗਵਾ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁੰਡਾ ਅਤੇ ਕੁੜੀ ਪ੍ਰੇਮ ਵਿਆਹ ਕਰਵਾ ਰਹੇ ਸੀ। ਜਿਸ ਨੂੰ ਲੈਕੇ ਲੜਕੀ ਦੇ ਪਰਿਵਾਰ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ। ਇਸ ਦੇ ਚੱਲਦਿਆਂ ਚੱਲਦੇ ਵਿਆਹ 'ਚ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਅਨੰਦ ਕਾਰਜਾਂ ਵਿੱਚੋਂ ਦੋਵਾਂ ਨੂੰ ਅਗਵਾ ਕਰ ਲਿਆ ਗਿਆ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਉਕਤ ਲੜਕੀ ਦੇ ਪਰਿਵਾਰਿਕ ਮੈਂਬਰ ਜੁੱਤੀਆਂ ਪਾ ਕੇ ਹੀ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਗਏ।