PM ਮੋਦੀ ਦੀ ਰੈਲੀ ਦੇ ਪਾੜੇ ਪੋਸਟਰ
🎬 Watch Now: Feature Video
ਫਿਰੋਜ਼ਪੁਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਵਿੱਚ ਸਿਆਸਤ ਭਖਦੀ ਜਾ ਰਹੀ ਹੈ। ਪੀਐਮ ਨਰਿੰਦਰ ਮੋਦੀ ਪੰਜਾਬ ਦੌਰੇ ’ਤੇ ਆ ਰਹੇ ਹਨ। 5 ਜਨਵਰੀ ਨੂੰ ਮੋਦੀ ਦੀ ਫਿਰੋਜ਼ਪੁਰ ਵਿਖੇ ਰੈਲੀ (PM Modi rally in Ferozepur) ਕਰਨਗੇ। ਉਨ੍ਹਾਂ ਦੀ ਰੈਲੀ ਨੂੰ ਲੈਕੇ ਭਾਜਪਾ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸਦੇ ਚੱਲਦੇ ਹੀ ਭਾਜਪਾ ਵੱਲੋਂ ਪਿੰਡਾਂ ਵਿੱਚ ਪੀਐਮ ਦੀ ਰੈਲੀ ਦੇ ਪੋਸਟਰ ਲਗਾਏ ਜਾ ਰਹੇ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਾਛੀਵਾੜਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਪਾੜੇ ਗਏ। ਦੱਸ ਦਈਏ ਕਿ ਮੋਦੀ ਫਿਰੋਜ਼ਪੁਰ ਵਿੱਚ ਪੀ ਜੀ ਆਈ ਸੈਂਟਰ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ, ਜਿਸ ਨੂੰ ਲੈ ਕੇ ਭਾਜਪਾ ਵੱਲੋਂ ਪੂਰੇ ਫ਼ਿਰੋਜ਼ਪੁਰ ਵਿੱਚ ਪੋਸਟਰ ਲਾਏ ਜਾ ਰਹੇ ਹਨ।