ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ - ਨਰਮਾ ਅਤੇ ਸਬਜ਼ੀਆਂ ਦੀਆਂ ਫਸਲਾਂ
🎬 Watch Now: Feature Video
ਬਰਨਾਲਾ: ਸ਼ਾਮ ਕਰੀਬ ਪੰਜ ਵਜੇ ਬਰਨਾਲਾ ਵਿਖੇ ਤੇਜ਼ ਹਨੇਰੀ ਦੇ ਨਾਲ ਨਾਲ ਭਾਰੀ ਬਾਰਿਸ਼ ਹੋਈ। ਜਿਸ ਨਾਲ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਅਤੇ ਖੇਤਾਂ ਵਿੱਚ ਵੀ ਪਾਣੀ ਭਰ ਗਿਆ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਅਤੇ ਲੋਅ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਬਰਨਾਲਾ ਵਿੱਚ ਤਾਪਮਾਨ ਦਾ ਪਾਰਾ 47 ਡਿਗਰੀ ਦੇ ਪਾਰ ਚਲਾ ਗਿਆ ਸੀ। ਜਿਸ ਕਰਕੇ ਨਰਮਾ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਸੀ। ਅੱਜ ਪਏ ਮੀਂਹ ਕਾਰਨ ਜਿੱਥੇ ਆਮ ਲੋਕ ਖੁਸ਼ ਦਿਖਾਈ ਦੇ ਰਹੇ ਹਨ ਉੱਥੇ ਕਿਸਾਨਾਂ ਨੂੰ ਵੀ ਮੀਂਹ ਕਾਰਨ ਰਾਹਤ ਮਿਲੀ ਹੈ।