ਚਿੱਤਰਕਲਾ ਰਾਂਹੀ ਮਨੋਭਾਵਾਂ ਤੇ ਜਜ਼ਬਿਆਂ ਨੂੰ ਦਰਸਾਇਆ ਜਾਂਦਾ ਹੈ: ਮਨਵੀਰ ਕੌਰ - Painting depicts moods and emotions
🎬 Watch Now: Feature Video
ਅੰਮ੍ਰਿਤਸਰ: ਭਾਈ ਗੁਰਦਾਸ ਜੀ ਹਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ 100ਸਾਲਾਂ ਵਰ੍ਹੇਗੰਢ ਮੱਦੇਨਜ਼ਰ ਚੱਲ ਰਹੀ ਵਰਕਸ਼ਾਪ ਮੌਕੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ 33 ਦੇ ਕਰੀਬ ਚਿੱਤਰਕਾਰ ਪਹੁੰਚੇ ਹਨ। ਜਿਨ੍ਹਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਬਣਾਏੇ। ਚਿੱਤਰਕਾਰ ਮੋਹਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਜਿਵੇਂ ਸਿੱਖਾਂ ਦੀ ਸ਼ਹਾਦਤਾਂ,ਮੋਰਚਿਆਂ ਬਾਰੇ ਬਣਾ ਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਵਰਕਸ਼ਾਪ ਵਿੱਚ ਆ ਕੇ ਵਧੀਆ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਧਾਗੇ, ਨਿੰਭ ਤੇ ਵਾਟਰ ਕਲਰ ਨਾਲ ਚਿੱਤਰ ਬਣਾ ਰਹੀ ਹੈ।