ਸਰਕਾਰੀ ਲਾਰਿਆਂ ਤੋਂ ਖਫ਼ਾ "ਸੀਟੂ" ਆਗੂਆਂ ਨੇ ਖੁਦ ਨੂੰ ਕੀਤਾ "ਜੇਲ੍ਹ" ਲਿਜਾਣ ਲਈ ਪੇਸ਼ - Outraged by the government lorries
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਇੱਥੇ ਆਂਗਨਵਾੜੀ ਸੰਗਠਨ ਸੀਟੂ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ "ਜੇਲ ਭਰੋ ਅੰਦੋਲਨ" ਸ਼ੁਰੂ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਖੁਦ ਨੂੰ ਜੇਲ੍ਹਾਂ ਵਿੱਚ ਭੇਜਣ ਲਈ ਪੇਸ਼ ਕੀਤਾ। ਆਂਗਨਵਾੜੀ ਸੰਗਠਨ ਸੀਟੂ ਦੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਸਰਕਾਰ ਲਗਾਤਾਰ ਮੁਲਾਜ਼ਮਾਂ, ਵਪਾਰੀਆਂ ਅਤੇ ਕਿਰਤੀਆਂ ਦਾ ਸ਼ੋਸਨ ਕਰ ਰਹੀ ਹੈ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਤਨਖਾਹਾਂ 'ਚ ਕਟੌਤੀਆਂ ਕਰਨ ਦੇ ਨਾਲ-ਨਾਲ ਆਂਗਨਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ ਤੋਂ ਸਰਕਾਰ ਮੁੱਕਰ ਰਹੀ ਹੈ। ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਉਹ ਜੇਲ੍ਹਾਂ 'ਚ ਜਾਣਗੇ, ਪਰ ਹੱਕਾਂ ਦੀ ਮੰਗ ਵਾਸਤੇ ਸੰਘਰਸ਼ ਜਾਰੀ ਰੱਖਣਗੇ।