ਫ਼ਰੀਦਕੋਟ ਵਿਚ ਖੁਲ੍ਹੀ 'ਆਤਮਾ ਕਿਸਾਨ ਹੱਟ', ਹਫ਼ਤੇ ’ਚ 2 ਦਿਨ ਮਿਲਿਆ ਕਰਨਗੇ ਆਰਗੈਨਿਕ ਖੇਤੀ ਪ੍ਰੋਡਕਟਸ - ਆਰਗੈਨਿਕ ਖੇਤੀ ਉਤਪਾਦ
🎬 Watch Now: Feature Video
ਫ਼ਰੀਦਕੋਟ: ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਉਪਰਾਲੇ ਸਦਕਾ ਹੁਣ ਸ਼ਹਿਰ ’ਚ ਕਿਸਾਨ ਹੱਟ ’ਤੇ ਹਫਤੇ ਦੇ ਦੋ ਦਿਨ ਆਰਗੈਨਿਕ ਖੇਤੀ ਉਤਪਾਦ ਮਿਲਿਆ ਕਰਨਗੇ। ਇਸ ਮੌਕੇ ਲੋਕ ਸਿੱਧੇ ਹੀ ਉਤਪਾਦਕਾਂ ਤੋਂ ਉਤਪਾਦ ਖ਼ਰੀਦ ਸਕਿਆ ਕਰਨਗੇ। ਗੱਲਬਾਤ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਮਨਦੀਪ ਕੇਸਵ ਨੇ ਦੱਸਿਆ ਕਿ ਸਹਿਰ ਵਾਸੀਆਂ ਨੂੰ ਜ਼ਹਿਰ ਮੁਕਤ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿਲ੍ਹੇ ਦੇ ਅਗਾਂਹ ਵਧੂ ਕਿਸਾਨਾਂ ਦੇ ਸਹਿਯੋਗ ਨਾਲ ਕਿਸਾਨ ਹੱਟ ਸਥਾਪਿਤ ਕੀਤੀ ਗਈ ਹੈ ਜਿਸ ਤੋਂ ਹਫਤੇ ਵਿਚ 2 ਦਿਨ ਵੀਰਵਾਰ ਅਤੇ ਐਤਵਾਰ ਆਰਗੈਨਿਕ ਖੇਤੀ ਉਤਪਾਦ ਮਿਲਿਆ ਕਰਨਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਲੋਕ ਇਹਨਾ ਉਤਪਾਦਾਂ ਦਾ ਲਾਹਾ ਲੈਣ।