ਪਿਆਜ਼ ਦੀਆਂ ਕੀਮਤਾਂ ਲਿਆਈਆਂ ਲੋਕਾਂ ਦੀ ਅੱਖਾਂ ਵਿੱਚ ਹੰਝੂ - ਪਿਆਜ਼ ਦੇ ਰੇਟਾ ਨੇ ਲਿਆਏ ਲੋਕਾਂ ਦੀ ਅੱਖਾ ਵਿੱਚ ਅਥਰੂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4971396-thumbnail-3x2-aa.jpg)
ਇੱਕ ਵਾਰ ਫਿਰ ਪਿਆਜ਼ ਦੇ ਵੱਧ ਰਹੇ ਰੇਟਾਂ ਨੇ ਲੋਕਾਂ ਦੀ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ। ਪਿਆਜ਼ ਦੇ ਰੇਟ 40-50 ਅਸਮਾਨੀ ਚੜ੍ਹ ਕੇ 70-80 ਤੱਕ ਪਹੁੰਚ ਚੁੱਕੇ ਹਨ। ਮਲੇਰਕੋਟਲਾ ਦੀ ਸਬਜ਼ੀ ਮੰਡੀ ਵਿੱਚ ਜਦੋਂ ਪਿਆਜ਼ ਦੇ ਰੇਟਾਂ ਬਾਰੇ ਸਵਾਲ ਪੁੱਛੇ ਗਏ ਤਾਂ ਵਪਾਰੀਆਂ ਨੇ ਕਿਹਾ ਕਿ ਅੱਜ ਕੱਲ੍ਹ ਪਿਆਜ਼ ਮਹਾਰਾਸ਼ਟਰ ਦੇ ਨਾਸ਼ਿਕ ਤੋਂ ਆਉਂਦਾ ਹੈ। ਪਰ ਮਹਾਰਾਸ਼ਟਰ ਦੇ ਵਿੱਚ ਹੜ੍ਹ ਆਉਣ ਕਾਰਨ ਪਿਆਜ਼ ਦੀ ਫ਼ਸਲ ਤਬਾਹ ਹੋ ਗਈ ਤੇ 10 ਤੋਂ 15 ਰੁਪਏ ਵਿਕਣ ਵਾਲਾ ਪਿਆਜ਼ 70 ਤੋਂ 80 ਰੁਪਏ ਕਿਲੋਂ ਵਿਕ ਰਿਹਾ ਹੈ। ਪਿਆਜ਼ ਦੇ ਵੱਧ ਰਹੇ ਰੇਟ ਲੋਕਾਂ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਪਿਆਜ਼ ਦੇ ਵੱਧੇ ਰੇਟਾਂ ਕਾਰਨ ਇਸ ਦੀ ਖ਼ਰੀਦ ਵਿੱਚ ਵੀ ਅਸਰ ਪਿਆ ਹੈ। ਲੋਕਾਂ ਵੱਲੋਂ ਪਿਆਜ਼ ਨੂੰ ਘੱਟ ਗਿਣਤੀ ਵਿੱਚ ਖਰੀਦੀਆਂ ਜਾ ਰਿਹਾ ਹੈ।