ਬੇਰੁਜ਼ਗਾਰ ਨੌਜਵਾਨਾਂ ਸਣੇ ਅਕਾਲੀਆਂ ਦਾ ਧਰਨਾ, ਲਿਖਿਆ ਕੈਪਟਨ ਸਰਕਾਰ ਦਾ 'ਚੋਰ ਮੈਨੀਫੈਸਟੋ'
🎬 Watch Now: Feature Video
ਵਿਧਾਨ ਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਡਿਗਰੀ ਹੋਲਡਰ ਬੇਰੁਜ਼ਗਾਰ ਨੌਜਵਾਨਾਂ ਵਿੱਚ ਕਈ ਨੈੱਟ ਪਾਸ ਬੇਰੁਜ਼ਗਾਰ ਵੀ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਘਰ ਘਰ ਨੌਕਰੀ ਦੇ ਕੀਤੇ ਵਾਅਦੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੋਸਟ ਗ੍ਰੈਜੂਏਟ ਡਿਗਰੀ ਹੋਲਡਰ ਹਨ, ਪਰ ਹੁਣ ਤੱਕ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਨੌਕਰੀ ਕਾਰਨ ਹੀ ਕਾਂਗਰਸੀ ਸਰਕਾਰ ਨੂੰ ਵੋਟ ਪਾਈ ਸੀ, ਪਰ ਕੋਈ ਲਾਭ ਨਹੀਂ ਮਿਲਿਆ। ਧਰਨੇ ਵਿੱਚ ਸ਼ਾਮਲ ਨੈੱਟ ਕੁਆਲੀਫਾਈ ਹੋਲਡਰ ਨੌਜਵਾਨ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਹੋਏ ਮਜ਼ਦੂਰੀ ਕਰਕੇ ਆਪਣਾ ਘਰ ਦਾ ਖ਼ਰਚਾ ਪੂਰਾ ਕਰਦਾ ਹੈ ਤੇ ਉਹ ਐਮਏ ਇਕਨੌਮਿਕਸ ਤੇ ਐਮਏ ਪੰਜਾਬੀ ਡਿਗਰੀ ਹੋਲਡਰ ਹੈ ਤੇ ਐਮਏ ਪੰਜਾਬੀ ਨਾਲ ਨੈੱਟ ਕੁਆਲੀਫਾਈ ਕਰ ਚੁੱਕਾ ਹੈ, ਪਰ ਹੁਣ ਤੱਕ ਉਸ ਨੂੰ ਕੋਈ ਵੀ ਰੁਜ਼ਗਾਰ ਨਹੀਂ ਮਿਲਿਆ ਹੈ।