ਕਪੂਰਥਲਾ ਵਿਖੇ ਨਸ਼ਾ ਛਡਾਓ ਦਵਾਈ ਦੇਣ ਵਾਲੀ ਵੈੱਨ ਦੀ ਕੀਤੀ ਸ਼ੁਰੂਆਤ - ਕਪੂਰਥਲਾ
🎬 Watch Now: Feature Video
ਕਪੂਰਥਲਾ : ਪ੍ਰਸ਼ਾਸਨ ਵੱਲੋਂ ਨਸ਼ਾ ਮੁਕਤੀ ਕੇਂਦਰ ਅਤੇ ਓਟ ਕੇਂਦਰ ਨਾਲ ਜੁੜੇ ਨਸ਼ਾ ਰੋਗੀਆਂ ਨੂੰ ਘਰ-ਘਰ ਦਵਾਈ ਦੇਣ ਦੇ ਮਕਸਦ ਨਾਲ ਇੱਕ ਸਪੈਸ਼ਲ ਵੈਨ ਸ਼ੁਰੂ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਅੱਜ ਪਿੰਡ ਸਿੱਧਵਾਂ ਤੋਂ ਕੀਤੀ ਗਈ। ਵੈਨ ਨੂੰ ਪ੍ਰਸ਼ਾਸਨਿਕ ਆਧਿਕਾਰੀਆਂ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹਰੀ ਝੰਡੀ ਦੇ ਰਵਾਨਾ ਕੀਤਾ।
ਦਵਾਈ ਲੈਣ ਆਏ ਰੋਗੀਆਂ ਨੇ ਦੋਸ਼ ਲਾਏ ਹਨ ਕਿ ਪਹਿਲਾਂ ਤਾਂ 2 ਘੰਟੇ ਲਾਇਨ ਵਿੱਚ ਲੱਗੇ ਰਹੇ ਅਤੇ ਅਧਿਕਾਰੀ ਬਿਨਾਂ ਦਵਾਈ ਦਿੱਤੇ ਹੀ ਚੱਲੇ ਗਏ। ਉਨ੍ਹਾਂ ਦੱਸਿਆ ਕਿ ਜਦ ਕਿ ਨਸ਼ਾ ਤਿਆਗਣ ਵਾਲੀ ਦਵਾਈ ਲਈ ਦੇ ਆਨਉਂਸਮੈਂਟ ਕਰ ਕੇ ਸੱਦਿਆ ਸੀ, ਪਰ ਵੈਨ ਨੂੰ ਰਹੀ ਝੰਡੀ ਦਿੱਤੀ ਅਤੇ ਚੱਲੇ ਗਏ।