ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਰੂਪਨਗਰ ਪੁੱਜਿਆ - ਸਮਰਪਿਤ ਨਗਰ ਕੀਰਤਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11460288-768-11460288-1618843256937.jpg)
ਰੂਪਨਗਰ: ਨਗਰ ਕੀਰਤਨ ਦਾ ਸ਼ਹਿਰ ਵਿਚ ਪੁੱਜਣ ’ਤੇ ਸ਼ਹਿਰ ਦਾ ਮਾਹੌਲ ਧਾਰਮਿਕ ਹੋ ਗਿਆ ਅਤੇ ਚਾਰੇ ਪਾਸੇ ਗੁਰਬਾਣੀ ਦਾ ਸਰਵਣ ਕਰ ਰਹੀਆਂ ਸੰਗਤਾਂ ਦਿਖਾਈ ਦੇ ਰਹੀਆਂ ਸਨ। ਸੰਗਤਾਂ ਵੱਲੋਂ ਬੜੀ ਬੇਸਬਰੀ ਦੇ ਨਾਲ ਨਗਰ ਕੀਰਤਨ ਦੀ ਉਡੀਕ ਕੀਤੀ ਜਾ ਰਹੀ ਸੀ ਜਿਸ ਸੜਕ ਤੋਂ ਨਗਰ ਕੀਰਤਨ ਨਿਕਲਣਾ ਸੀ ਉਸ ਸੜਕ ਦੇ ਦੋਨੋਂ ਪਾਸੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਸੀ।ਜੇਕਰ ਗੱਲ ਕੀਤੀ ਜਾਵੇ ਰੋਪੜ ਦੀ ਤਾਂ ਸ਼ਹਿਰ ’ਚ ਥਾਂ ਥਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਨਾਲ ਆ ਰਹੀਆਂ ਸੰਗਤਾਂ ਦੇ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।