thumbnail

By

Published : Feb 27, 2021, 2:27 PM IST

ETV Bharat / Videos

ਥਾਂਦੇਵਾਲੇ ਦੇ ਆਂਗਨਵਾੜੀ ਸੈਂਟਰ ਤੇ ਸਕੂਲ 'ਚੋਂ ਸਾਮਾਨ ਚੋਰੀ

ਸ੍ਰੀ ਮੁਕਤਸਰ ਸਾਹਿਬ: ਪਿੰਡ ਥਾਂਦੇਵਾਲੇ ਦੇ ਆਂਗਨਵਾੜੀ ਸੈਂਟਰ ਤੇ ਸਕੂਲ 'ਚ ਚੋਰੀ ਹੋਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਂਗਨਵਾੜੀ ਸੈਂਟਰ ਦੇ ਇੰਚਾਰਜ ਸਤਵਿੰਦਰ ਕੌਰ ਤੇ ਸਕੂਲ ਦੇ ਅਧਿਆਪਕ ਨਵਦੀਪ ਸਿੰਘ ਨੇ ਦੱਸਿਆ ਪਿਛਲੇ 6 ਮਹੀਨਿਆਂ ਵਿੱਚ ਪਿੰਡ 'ਚ ਚੋਰੀਆਂ ਹੋ ਰਹੀਆਂ ਹਨ ਤੇ ਹੁਣ ਤੱਕ 7 ਤੋਂ 8 ਵਾਰ ਚੋਰੀ ਹੋ ਚੁੱਕੀ ਹੈ। ਸਕੂਲ ਸੈਂਟਰ 'ਚ ਪਹਿਲਾਂ ਵੀ ਚੋਰੀ ਹੋਈ ਸੀ। ਹੁਣ ਚੋਰ ਆਂਗਨਵਾੜੀ ਸੈਂਟਰ 60 ਕਿਲੋ ਸੁੱਕਾ ਦੁੱਧ, ਤਿੰਨ ਸਿਲੰਡਰ, 1 ਚੁੱਲਾ ਤਕਰੀਬਨ 30 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਮੁਲਜ਼ਮਾਂ ਦੀ ਭਾਲ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.