ਸਾਂਸਦ ਪਰਨੀਤ ਕੌਰ ਨੇ ਰਾਜਪੁਰਾ ਦੇ ਰੇਲਵੇ ਓਵਰ-ਬ੍ਰਿਜ ਦਾ ਰੱਖਿਆ ਨੀਂਹ ਪੱਥਰ
🎬 Watch Now: Feature Video
ਪਟਿਆਲਾ ਤੋਂ ਲੋਕ ਸਭਾ ਸਾਂਸਦ ਪਰਨੀਤ ਕੌਰ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਾਜਪੁਰਾ ਦੇ ਰੇਲਵੇ ਕਰਾਸਿੰਗ ਦੇ ਓਵਰ-ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਪ੍ਰੋਜੈਕਟ ਦੀ ਲਾਗਤ 32 ਕਰੋੜ ਹੈ, ਜਿਸ ਵਿੱਚੋਂ 24 ਕਰੋੜ ਰੁਪਏ ਪੰਜਾਬ ਸਰਕਾਰ ਤੇ 8 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ। ਰਾਜਪੁਰਾ ਦੇ ਲੋਕਾਂ ਵੱਲੋਂ ਇਸ ਬ੍ਰਿਜ ਦੀ ਲੰਮੇਂ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਬ੍ਰਿਜ ਦਾ ਪ੍ਰੋਜੈਕਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ, ਤੇ ਇਹ ਓਵਰ-ਬ੍ਰਿਜ 14 ਮਹਿਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ।