ਫ਼ਿਲੌਰ ਸਾਂਝ ਕੇਂਦਰ ਤੋਂ ਮੋਟਰਸਾਈਕਲ ਚੋਰੀ - ਕਸਬਾ ਫਿਲੌਰ
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਡੀਐਸਪੀ ਦਫ਼ਤਰ ਦੇ ਕੋਲ ਬਣੇ ਸਾਂਝ ਕੇਂਦਰ ਵਿੱਚ ਏਸੀ ਠੀਕ ਕਰਨ ਆਏ ਮਕੈਨਿਕ ਦਾ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਕੈਨਿਕ ਵਿਪਨ ਲਾਲ ਨੇ ਦੱਸਿਆ ਕਿ ਉਹ ਸਾਂਝ ਕੇਂਦਰ ਏਸੀ ਠੀਕ ਕਰਨ ਗਿਆ ਸੀ ਅਤੇ ਉਸ ਨੇ ਆਪਣਾ ਮੋਟਰਸਾਈਕਲ ਕੇਂਦਰ ਦੇ ਬਾਹਰ ਲੋਕ ਲਗਾ ਕੇ ਖੜ੍ਹਾ ਕੀਤਾ ਸੀ ਤੇ ਜਦੋਂ ਉਹ ਏਸੀ ਠੀਕ ਕਰ ਕੇ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਫਿਲੌਰ ਵਿਖੇ ਲਿਖਤੀ ਰਿਪੋਰਟ ਦਿੱਤੀ ਹੈ। ਉਧਰ, ਥਾਣਾ ਫਿਲੌਰ ਨੇ ਮੀਡੀਆ ਨਾਲ ਗੱਲਬਾਤ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੋਟਰਸਾਈਕਲ ਦੀ ਭਾਲ ਕੀਤੀ ਜਾ ਰਹੀ।