ਯੂਥ ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ - ਤਿੰਨ ਕਾਲੇ ਕਾਨੂੰਨਾਂ
🎬 Watch Now: Feature Video
ਬਠਿੰਡਾ: ਯੂਥ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ (Prime Minister) ਦੇ ਜਨਮ ਦਿਨ ਉਤੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਡੀਸੀ ਦਫ਼ਤਰ ਤੋਂ ਬੱਸ ਸਟੈਡ ਤੱਕ ਪੈਦਲ ਮਾਰਚ ਕੱਢਿਆ।ਇਸ ਮੌਕੇ ਯੂਥ ਕਾਂਗਰਸ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਰਿੰਦਰ ਮੋਦੀ (Narendra Modi) ਨੂੰ ਅਕਲ ਆ ਜਾਵੇ।ਯੂਥ ਕਾਂਗਰਸੀ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ ਜੋ ਜਨਤਾ ਬਾਰੇ ਕੁੱਝ ਨਹੀਂ ਸੋਚਦਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਪਰਮਾਤਮਾ ਬੁੱਧੀ ਬਖਸ਼ੇ ਤਾਂ ਕਿ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਬਾਰੇ ਸੋਚੇ। ਉਨ੍ਹਾਂ ਨੇ ਕਿਹਾ ਜੇਕਰ ਬੁੱਧੀ ਆਵੇਗੀ ਤਾਂ ਹੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰੇਗਾ।