ਕਿਸਾਨ ਮਹਾਂ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ
🎬 Watch Now: Feature Video
ਫ਼ਿਰੋਜ਼ਪੁਰ :ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀ ਅਗਵਾਈ ਚ ਬਾਘਾਪੁਰਾਣਾ ਵਿੱਚ ਕੀਤੇ ਜਾਣ ਵਾਲੇ ਕਿਸਾਨ ਮਹਾਂ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਇਨ੍ਹਾਂ ਤਿਆਰੀਆਂ ਨੂੰ ਲੈ ਕੇ ਮੱਖੂ ਦੇ ਪਿੰਡ ਬੂਟੇ ਵਾਲੇ ਵਿਖੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਵਰਕਰਾਂ ਨਾਲ ਮਟਿੰਗ ਕਰ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਨਰੇਸ਼ ਕਟਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਹੋਣ ਵਾਲੀ ਕਿਸਾਨ ਮਹਾ ਰੈਲੀ ਵਿੱਚ ਪਹੁੰਚ ਕੇ ਉਨ੍ਹਾਂ ਦੇ ਵਿਚਾਰ ਸੁਣੋ। ਇਸ ਮੌਕੇ ਆਗੂ ਅੰਗਰੇਜ਼ ਸਿੰਘ ਬੂਟੇ ਵਾਲਾ ਨੇ ਕਿਹਾ ਕਿ ਅਸੀਂ ਇਲਾਕੇ ਵਿੱਚੋਂ ਵੱਧ ਤੋਂ ਵੱਧ ਲੋਕਾਂ ਦੇ ਜਥੇ ਲੈ ਕੇ ਇਸ ਮਹਾਂਰੈਲੀ ਨੂੰ ਕਾਮਯਾਬ ਕਰਨ ਵਾਸਤੇ ਯੋਗਦਾਨ ਪਾਵਾਂਗੇ।