ਫਗਵਾੜਾ: ਧੂਮਧਾਮ ਨਾਲ ਮਨਾਇਆ ਗਿਆ ਮਾਂ ਸਰਸਵਤੀ ਪੂਜਾ ਉਤਸਵ - Phagwara
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10681226-thumbnail-3x2-jas.jpg)
ਫਗਵਾੜਾ: ਇਥੋਂ ਦੀ ਛੇ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਘੇਰੂ ਲਉ ਗੇਟ ਵਿਖੇ ਨਵ ਯੁਵਕ ਏਕਤਾ ਮਾਂ ਸਰਸਵਤੀ ਪੂਜਾ ਸਮਿਤੀ ਦੇ ਮੈਂਬਰਾਂ ਨੇ ਬੜੇ ਹੀ ਉਤਸ਼ਾਹ ਨਾਲ ਮਾਂ ਸਰਸਵਤੀ ਦਾ ਦੋ ਦਿਨੀਂ ਪੂਜਾ ਉਤਸਵ ਮਨਾਇਆ। ਇਸ ਪੂਜਾ ਮੌਕੇ ਉੱਤੇ ਚਹੇੜੂ ਚੌਂਕੀ ਇੰਚਾਰਜ ਦਰਸ਼ਨ ਸਿੰਘ ਪੱਟੀ ਨੇ ਜੋਤ ਪ੍ਰਚੰਡ ਕੀਤੀ। ਫਗਵਾੜਾ ਦੇ ਨਾਇਬ ਤਹਿਸੀਲਦਾਰ ਪਵਨ ਸ਼ਰਮਾ ਨੇ ਪੂਜਾ ਉਤਸਵ ਦਾ ਸ੍ਰੀ ਗਣੇਸ਼ ਕੀਤਾ। ਇਸ ਮੌਕੇ ਉੱਤੇ ਪੁੱਜੀਆਂ ਸੰਗਤਾਂ ਲਈ ਸਮਿਤੀ ਵੱਲੋਂ ਲੰਗਰ ਭੰਡਾਰੇ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ।