ਮਾਸਟਰ ਸਲੀਮ ਨੇ ਲਤਾ ਮੰਗੇਸ਼ਕਰ ਦੀ ਮੌਤ 'ਤੇ ਜਤਾਇਆ ਦੁੱਖ - ਲਤਾ ਮੰਗੇਸ਼ਕਰ ਸੰਗੀਤ ਜਗਤ ਦੀ ਮਾਂ
🎬 Watch Now: Feature Video
ਜਲੰਧਰ: ਲਤਾ ਮੰਗੇਸ਼ਕਰ ਜੀ ਦੀ ਮੌਤ ਤੋਂ ਬਾਅਦ ਜਿੱਥੇ ਨਾ ਸਿਰਫ ਬਾਲੀਵੁੱਡ ਬਲਕਿ ਪੂਰੀ ਦੁਨੀਆਂ ਵਿੱਚ ਸੰਗੀਤ ਜਗਤ ਨੂੰ ਪਿਆਰ ਕਰਨ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਉੱਥੇ ਪੰਜਾਬੀ ਸੰਗੀਤ ਸਿਤਾਰੇ ਵੀ ਓਹਨਾਂ ਦੇ ਦੁਨੀਆ ਨੂੰ ਸਦੀਵੀਂ ਵਿਛੋੜਾ ਦੇ ਜਾਣ 'ਤੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ। ਜਲੰਧਰ ਵਿੱਚ ਪੰਜਾਬੀ ਮਸਹੂਰ ਗਾਇਕ ਮਾਸਟਰ ਸਲੀਮ ਨੇ ਵੀ ਉਹਨਾਂ ਦੀ ਮੌਤ 'ਤੇ ਦੁੱਖ ਜਤਾਇਆ ਹੈ। ਮਾਸਟਰ ਸਲੀਮ ਨੇ ਕਿਹਾ ਕਿ ਲਤਾ ਮੰਗੇਸ਼ਕਰ ਸੰਗੀਤ ਜਗਤ ਦੀ ਮਾਂ ਸਰਸਵਤੀ ਸੀ। ਉਹਨਾਂ ਦੇ ਜਾਣ ਦਾ ਦੁੱਖ ਅੱਜ ਪੂਰੀ ਬਾਲੀਵੁੱਡ ਤੇ ਸੰਗੀਤ ਜਗਤ ਨੂੰ ਹੈ। ਉਹਨਾਂ ਦੀ ਥਾਂ ਨਾਂ ਤਾਂ ਕੋਈ ਲੈ ਸਕਿਆ ਤੇ ਨਾ ਹੀ ਕਦੀ ਕੋਈ ਲੈ ਸਕਦਾ ਹੈ।