ਹੱਡਾ ਰੋੜੀ ਦੇ ਵਿਰੋਧ 'ਚ ਸ਼ਹਿਰ ਵਾਸੀਆ ਨੇ ਲਾਇਆ ਜਾਮ - Mansa People
🎬 Watch Now: Feature Video
ਮਾਨਸਾ: ਸ਼ਹਿਰ ਵਿਚੋ ਹੱਡਾ ਰੋੜੀ ਨੂੰ ਹਟਾਉਣ ਲਈ ਸ਼ਹਿਰਵਾਸੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇੱਕ ਹਫ਼ਤਾ ਪਹਿਲਾਂ ਡਿਪਟੀ ਕਮਿਸ਼ਨਰ ਦੇ ਆਦੇਸ਼ ਤੋ ਬਾਅਦ ਹੱਡਾ ਰੋੜੀ ਸ਼ਹਿਰ ਤੋ ਬਾਹਰ ਕੱਢ ਦਿੱਤੀ ਗਈ ਸੀ, ਪਰ ਫਿਰ ਤੋਂ ਠੇਕੇਦਾਰ ਵੱਲੋ ਪਸ਼ੂਆਂ ਨੂੰ ਸ਼ਹਿਰ ਦੇ ਵਿਚਕਾਰ ਹੱਡਾ ਰੋੜੀ ਰੱਖਣ ਦੇ ਵਿਰੋਧ ਵਜੋਂ ਦੁੱਖੀ ਲੋਕਾਂ ਨੇ ਮਾਨਸਾ ਸਿਰਸਾ ਰੋਡ ਮੇਨ ਪੁੱਲ ਜਾਮ ਕਰ ਦਿੱਤਾ। ਇਸ ਤੋ ਬਾਅਦ ਪੁਲਿਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਜਾਮ ਹਟਾ ਦਿੱਤਾ।