ਮਨੀਸ਼ਾ ਗੁਲਾਟੀ ਨੇ ਵੂਮੈਨ ਸੈਲ 'ਚ ਆਈਆਂ ਮਹਿਲਾਵਾਂ ਦੀਆਂ ਸੁਣੀਆਂ ਸ਼ਿਕਾਇਤਾਂ - Domestic Violence case
🎬 Watch Now: Feature Video
ਹੁਸ਼ਿਆਰਪੁਰ: ਵੂਮੈਨ ਸੈਲ ਹੁਸ਼ਿਆਰਪੁਰ 'ਚ ਪੰਜਾਬ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਵੂਮੈਨ ਸੈਲ 'ਚ ਸ਼ਿਕਾਇਤਾਂ ਲੈ ਕੇ ਆਈਆਂ ਹੋਈਆਂ ਮਹਿਲਾਵਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਉਕਤ ਸ਼ਿਕਾਇਤਾਂ ਦੇ ਜਲਦ ਨਿਪਟਾਰੇ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਡਮ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਵਲੋਂ ਰੁਟੀਨ ਚੈਕਿੰਗ ਦੇ ਚਲਦਿਆਂ ਹੀ ਹੁਸ਼ਿਆਰਪੁਰ ਸ਼ਹਿਰ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਦਿਨ ਪ੍ਰਤੀ ਦਿਨ ਵੱਧ ਰਹੇ ਘਰੇਲੂ ਹਿੰਸਾਂ ਦੇ ਮਾਮਲਿਆਂ ਉੱਤੇ ਡੂੰਘੀ ਚਿੰਤਾ ਵੀ ਪ੍ਰਗਟਾਈ ਗਈ।