ਲੁਧਿਆਣਾ: ਦੁਕਾਨਾਦਾਰਾਂ ਨੇ ਗ੍ਰਾਹਕਾਂ ਦੀ ਸਰੁੱਖਿਆ ਲਈ ਕੀਤੇ ਪੁਖ਼ਤਾ ਇੰਤਜ਼ਾਮ - ਕਰਿਆਣਾ ਦੁਕਾਨਾਦਾਰਾਂ
🎬 Watch Now: Feature Video
ਪੰਜਾਬ 'ਚ ਸੂਬਾ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਮੁਕੰਮਲ ਕਰਫਿਊ ਲਗਾਇਆ ਗਿਆ ਹੈ ਜਿਸ ਕਾਰਨ ਪੂਰੇ ਸ਼ਹਿਰ 'ਚ ਆਵਾਜਾਈ ਤੇ ਫੈਕਟਰੀਆਂ ਨੂੰ ਬੰਦ ਕੀਤਾ ਗਿਆ ਹੈ। ਲੋਕਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇਸ ਦੌਰਾਨ ਕਰਫਿਊ ਦੇ ਵਿੱਚ ਸਿਰਫ਼ ਕਰਿਆਨਾ ਦੁਕਾਨਾਂ ਨੂੰ ਖੁੱਲਾ ਰੱਖਿਆ ਗਿਆ ਹੈ। ਕਰਿਆਨਾ ਦੁਕਾਨਾਦਾਰਾਂ ਵੱਲੋਂ ਵੀ ਗ੍ਰਾਹਕਾਂ ਦੀ ਸਰੁੱਖਿਆ ਦੇ ਪੁਖਤੇ ਇੰਤਜ਼ਾਮ ਕੀਤੇ ਗਏ ਹਨ। ਦੁਕਾਨਾਦਾਰਾਂ ਨੇ ਦੱਸਿਆ ਕਿ ਉਹ ਗ੍ਰਾਹਕਾਂ ਦੇ ਆਉਣ-ਜਾਣ 'ਤੇ ਉਨ੍ਹਾਂ ਦੇ ਹੱਥਾਂ ਨੂੰ ਸੈਨੇਟਾਇਜ਼ਰ ਨਾਲ ਸਾਫ਼ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਾਹਕਾਂ ਨੂੰ ਚੀਜ਼ਾਂ ਮਹਿੰਗੇ ਦਾਮਾਂ 'ਤੇ ਨਹੀਂ ਦਿੱਤੀ ਜਾ ਰਹੀ।