ਮਾਨਸਾ: ਲੁਟੇਰੇ ਨਗਦੀ ਤੇ ਸੋਨੇ ਦੀ ਲੁੱਟ ਕਰ ਹੋਏ ਫਰਾਰ, ਜਾਂਚ ਜਾਰੀ - ਡੇਰਾ ਬਾਬਾ ਅਲਖ ਨਾਥ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10395985-712-10395985-1611731969184.jpg)
ਮਾਨਸਾ: ਜ਼ਿਲ੍ਹੇ ਦੇ ਪਿੰਡ ਬੀਰੋਕੇ ਵਿਖੇ ਡੇਰਾ ਬਾਬਾ ਅਲਖ ਨਾਥ ਵਿੱਚ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਿੰਡ ਵਿੱਚ ਬਣੇ ਡੇਰਾ ਬਾਬਾ ਅਲਖਨਾਥ ਦੇ ਪ੍ਰਬੰਧਕ ਗੁਰਦੀਪ ਸਿੰਘ ਡੇਰਿਆ ਨੇ ਦੱਸਿਆ ਕਿ ਕਰੀਬ ਦੇਰ ਰਾਤ 2 ਵਜੇ ਉਸ ਨੂੰ ਰੱਸੀ ਨਾਲ ਬੰਧਕ ਬਣਾ ਕੇ ਲੁਟੇਰੇ ਢਾਈ ਲੱਖ ਰੁਪਏ ਦੀ ਨਗਦੀ, ਸੋਨਾ ਅਤੇ 12 ਬੋਰ ਦੀ ਇੱਕ ਰਾਇਫਲ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੇ ਕਾਰਨ ਲੋਕਾਂ ਵਿੱਚ ਦਹਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।