ਚੰਡੀਗੜ੍ਹ: ਅੱਜ ਪ੍ਰੇਮੀਆਂ ਦਾ ਦਿਨ ਹੈ। ਲਗਭਗ ਹਰ ਜੋੜਾ 14 ਫ਼ਰਵਰੀ ਦਾ ਇੰਤਜ਼ਾਰ ਕਰਦਾ ਹੈ, ਕਿਉਂਕਿ ਇਸ ਦਿਨ ਨੂੰ ਵੈਲੇਨਟਾਈਨ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਖਾਸ ਬਣਾਉਣ ਲਈ ਲੋਕ ਕਈ ਤਰ੍ਹਾਂ ਦੇ ਪ੍ਰਬੰਧ ਕਰਦੇ ਹਨ। ਇਸ ਮੌਕੇ 'ਤੇ ਜੋੜੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਇਕੱਠੇ ਸਮਾਂ ਬਿਤਾਉਂਦੇ ਹਨ ਅਤੇ ਇੱਕ ਦੂਜੇ ਨੂੰ ਤੋਹਫ਼ੇ ਵੀ ਦਿੰਦੇ ਹਨ।
ਹੁਣ ਇਸ ਖਾਸ ਦਿਨ ਉਤੇ ਤੁਹਾਨੂੰ ਅਸੀਂ ਪੰਜਾਬੀ ਸਿਨੇਮਾ ਦੀ ਅਜਿਹੀ ਜੋੜੀ ਬਾਰੇ ਦੱਸਣ ਜਾ ਰਹੇ ਹਾਂ, ਜੋ ਪਹਿਲੀ ਵਾਰ ਫਿਲਮ ਦੇ ਸੈੱਟ ਉਤੇ ਮਿਲੀ, ਫਿਰ 4-5 ਦਿਨਾਂ ਵਿੱਚ ਜੋੜੀ ਨੂੰ ਪਿਆਰ ਹੋ ਗਿਆ ਅਤੇ ਅੱਜ ਇਹ ਜੋੜਾ ਇੱਕ ਦੂਜੇ ਨਾਲ ਕਾਫੀ ਖੁਸ਼ ਹੈ।
ਕੌਣ ਹੈ ਇਹ ਜੋੜਾ
ਇਹ ਜੋੜਾ ਪੰਜਾਬੀ ਸਿਨੇਮਾ ਨੂੰ ਕਈ ਸ਼ਾਨਦਾਰ ਫਿਲਮ ਦੇ ਚੁੱਕਾ ਹੈ, ਜਿਸ ਨੇ ਇੱਕਠਿਆਂ 2016 ਵਿੱਚ 'ਗੇਲੋ' ਫਿਲਮ ਕੀਤੀ ਸੀ, ਜੀ ਹਾਂ...ਅਸੀਂ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਦੀ ਗੱਲ ਕਰ ਰਹੇ ਹਾਂ, ਜਿੰਨ੍ਹਾਂ ਦੀ ਪਿਆਰ ਕਹਾਣੀ ਕਾਫ਼ੀ ਫਿਲਮੀ ਹੈ।
![ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ](https://etvbharatimages.akamaized.net/etvbharat/prod-images/14-02-2025/23540854_aa.jpg)
ਅਕਸਰ ਜਦੋਂ ਜੋੜੇ ਨੂੰ ਕਿਸੇ ਇੰਟਰਵਿਊ ਦੌਰਾਨ ਉਨ੍ਹਾਂ ਦੀ ਮੁਲਾਕਾਤ ਜਾਂ ਪਿਆਰ ਕਹਾਣੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਜੋੜਾ ਕਹਿੰਦਾ ਹੈ ਕਿ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਫਿਲਮ 'ਗੇਲੋ' ਦੇ ਸੈੱਟ ਉਤੇ ਹੋਈ ਸੀ। ਇਸ ਸੰਬੰਧੀ ਅਦਾਕਾਰ ਗੁਰਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਸਪਿੰਦਰ ਨੂੰ ਮਿਲਣ ਦੇ 4-5 ਦਿਨ ਬਾਅਦ ਹੀ ਮਹਿਸੂਸ ਹੋਣ ਲੱਗ ਗਿਆ ਸੀ ਕਿ ਉਹ ਅਤੇ ਜਸਪਿੰਦਰ ਚੀਮਾ ਇੱਕ ਦੂਜੇ ਲਈ ਬਣੇ ਹੋਏ ਹਨ। ਇਸ ਸੰਬੰਧੀ ਅਦਾਕਾਰ ਨੇ ਇਜ਼ਹਾਰ ਵੀ ਬਿਨ੍ਹਾਂ ਕਿਸੇ ਝਿਜਕ ਦੇ ਚੀਮਾ ਨੂੰ ਮਿਲਣ ਦੇ 4-5 ਦਿਨਾਂ ਦੇ ਅੰਦਰ ਅੰਦਰ ਹੀ ਕਰ ਦਿੱਤਾ ਅਤੇ ਇਸ ਤੋਂ ਬਾਅਦ 4 ਮਹੀਨਿਆਂ ਬਾਅਦ ਜੋੜੇ ਨੇ ਵਿਆਹ ਕਰਵਾ ਲਿਆ। ਹੁਣ ਇਸ ਜੋੜੇ ਦੇ ਵਿਆਹ ਨੂੰ 9 ਸਾਲ ਹੋ ਗਏ ਹਨ, ਹੁਣ ਇਹ ਜੋੜਾ ਇੱਕ ਬੱਚੀ ਦਾ ਮਾਤਾ-ਪਿਤਾ ਵੀ ਹੈ ਅਤੇ ਆਏ ਦਿਨ ਸੋਸ਼ਲ ਮੀਡੀਆ ਉਤੇ ਆਪਣੀਆਂ ਪਿਆਰੀਆਂ ਪਿਆਰੀਆਂ ਤਸਵੀਰਾਂ ਸਾਂਝੀਆਂ-ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ।
ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਦਾ ਵਰਕਫਰੰਟ
ਬਤੌਰ ਐਂਕਰ ਕਈ ਵੱਡੇ ਸੰਗੀਤਕ ਪ੍ਰੋਗਰਾਮਾਂ ਅਤੇ ਫਿਲਮਾਂ ਵਿੱਚ ਆਪਣੀ ਮੌਜ਼ੂਦਗੀ ਦਾ ਅਹਿਸਾਸ ਲਗਾਤਾਰ ਕਰਵਾਉਂਦੇ ਆ ਰਹੇ ਹਨ ਅਦਾਕਾਰ ਗੁਰਜੀਤ ਸਿੰਘ, ਜੋ ਵੈੱਬ ਸੀਰੀਜ਼ ਦੀ ਦੁਨੀਆਂ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ।
ਇਸ ਤੋਂ ਇਲਾਵਾ ਜੇਕਰ ਜਸਪਿੰਦਰ ਚੀਮਾ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰਿਕ ਰੁਝੇਵਿਆਂ ਦੇ ਮੱਦੇਨਜ਼ਰ ਉਨ੍ਹਾਂ ਲੰਮੇਂ ਸਮੇਂ ਤੋਂ ਸਿਨੇਮਾ ਦੇ ਖੇਤਰ ਤੋਂ ਲਗਭਗ ਪੂਰੀ ਦੂਰੀ ਬਣਾਈ ਹੋਈ ਹੈ। ਜਸਪਿੰਦਰ ਚੀਮਾ ਨੇ ਪੰਜਾਬੀ ਸਿਨੇਮਾ ਨੂੰ 'ਇੱਕ ਕੁੜੀ ਪੰਜਾਬ ਦੀ', 'ਵੀਰਾਂ ਨਾਲ ਸਰਦਾਰੀ' ਅਤੇ 'ਮਾਈ ਸੈਲਫ਼ ਪੇਂਡੂ' ਵਰਗੀਆਂ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਪਿਛਲੀ ਵਾਰ ਅਦਾਕਾਰਾ ਨੂੰ ਪੰਜਾਬੀ ਫਿਲਮ 'ਸਰਾਭਾ' ਵਿੱਚ ਦੇਖਿਆ ਗਿਆ ਸੀ, ਹਾਲ ਹੀ ਵਿੱਚ ਜੋੜੇ ਦਾ ਇੱਕ ਪਿਆਰਾ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਇਆ ਹੈ।
ਇਹ ਵੀ ਪੜ੍ਹੋ: