ਜਲੰਧਰ : ਨਿੱਜੀ ਰੈਸਟੋਰੈਂਟ 'ਚ ਰੇਡ ਕਰ ਪੁਲਿਸ ਨੇ ਹੁੱਕਾ ਪੀਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ
🎬 Watch Now: Feature Video
ਜਲੰਧਰ : ਸ਼ਹਿਰ ਦੀ ਪੁਲਿਸ ਨੇ ਦੇਰ ਰਾਤ ਅਰਬਨ ਸਟੇਟ ਵਿਖੇ ਸਥਿਤ ਇੱਕ ਨਿੱਜੀ ਰੈਸਟੋਰੈਂਟ 'ਚ ਰੇਡ ਕੀਤੀ। ਇਸ ਦੌਰਾਨ ਪੁਲਿਸ ਨੇ ਇਥੇ ਤੰਬਾਕੂ ਵਾਲਾ ਹੁੱਕਾ ਪੀਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੇਡ ਦੇ ਦੌਰਾਨ ਰੈਸਟੋਰੈਂਟ 'ਚ ਭਾਰੀ ਮਾਤਰਾ 'ਚ ਤੰਬਾਕੂ ਫਲੇਵਰ ਤੇ ਹੁੱਕਾ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰ ਲਿਆ। ਪੁਲਿਸ ਨੇ ਰੈਸਟੋਰੈਂਟ ਮਾਲਕ ਤੇ ਕਰਮਚਾਰੀ ਸਣੇ ਹੁੱਕਾ ਪੀ ਰਹੇ 7 ਲੋਕਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਨਿੱਜੀ ਹੋਟਲਾਂ ਤੇ ਰੈਸਟੋਰੈਂਟ 'ਚ ਹੁੱਕਾ ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ 'ਤੇ ਰੋਕ ਲਗਾਈ ਗਈ ਹੈ, ਪਰ ਇਸ ਦੇ ਬਾਵਜੂਦ ਇਹ ਪਰੋਸੇ ਜਾ ਰਹੇ ਹਨ।