ਜਲਾਲਾਬਾਦ ਪੁਲਿਸ ਨੇ 260 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਕੀਤੀਆਂ ਬਰਾਮਦ - ਜਲਾਲਾਬਾਦ ਪੁਲਿਸ ਨੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11526043-1045-11526043-1619280130675.jpg)
ਫਾਜ਼ਿਲਕਾ: ਜਲਾਲਾਬਾਦ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸ਼ਹਿਰ ਦੀ ਐਫਐਫ ਰੋਡ ’ਤੇ ਲਾਵਾਰਸ ਹਾਲਤ ’ਚ ਖੜੇ ਕੈਂਟਰ ’ਚ 260 ਪੇਟੀਆਂ ਅੰਗਰੇਜੀ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਇੱਕ ਕੈਂਟਰ ’ਚ ਕਬਾੜ ਦੇ ਸਾਮਾਨ ਥੱਲੇ ਵੱਡੀ ਮਾਤਰਾ ’ਚ ਸ਼ਰਾਬ ਚੰਡੀਗੜ ਤੋਂ ਆ ਰਹੀ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਵੱਲੋਂ ਫੌਰੀ ਕਾਰਵਾਈ ਕਰਦਿਆਂ ਲਾਵਾਰਸ ਹਾਲਤ ’ਚ ਖੜੇ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਸਹੀ ਮਾਇਨੇ ’ਚ ਕਬਾੜ ਦੇ ਸਾਮਾਨ ਥੱਲੇ ਲੁਕਾਈ ਗਈ 260 ਪੇਟੀਆਂ ਸ਼ਰਾਬ ਚੰਡੀਗੜ ਮਾਰਕਾ ਬਰਾਮਦ ਹੋਈ।