ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ - Invoices of shopkeepers
🎬 Watch Now: Feature Video
ਅੰਮ੍ਰਿਤਸਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁੱਕਰਵਾਰ ਅੰਮ੍ਰਿਤਸਰ ਦੇ ਲਾਰੇਂਸ ਰੋਡ 'ਤੇ ਲੋਕਾਂ ਵੱਲੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸ਼ੁੱਕਰਵਾਰ ਗੁਰੂ ਨਗਰੀ ਵਿੱਚ 9 ਵਜੇ ਤੋਂ ਰਾਤ ਕਰਫ਼ਿਊ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਦੇ ਚਲਦੇ ਪੁਲਿਸ ਅਧਿਕਾਰੀ ਸਿਵਲ ਲਾਈਨ ਥਾਣਾ ਮੁਖੀ ਸ਼ਿਵ ਦਰਸ਼ਨ ਸਿੰਘ ਵੱਲੋਂ ਲਾਰੇਂਸ ਰੋਡ ਇਲਾਕੇ ਵਿੱਚ ਗਸ਼ਤ ਕੀਤੀ ਗਈ, ਤੇ ਵੇਖਿਆ ਗਿਆ ਕਿ ਦੁਕਾਨਦਾਰ ਦੁਕਾਨਾਂ ਦੇ ਬਾਹਰ ਮੇਜ ਕੁਰਸੀਆਂ ਉਤੇ ਗ੍ਰਾਹਕਾਂ ਨੂੰ ਸਮਾਨ ਖਵਾ ਰਹੇ ਸਨ ਜਿਨ੍ਹਾਂ ਦਾ ਮੌਕੇ ਉੱਤੇ 188 ਤੇ 269 ਦਾ ਚਲਾਨ ਕੱਟਿਆ ਗਿਆ।