ਹਾਈ ਅਲਰਟ 'ਤੇ ਪੰਜਾਬ ਦੇ ਸਰਹੱਦੀ ਖੇਤਰ, ਪੁਲਿਸ ਨੇ ਦਿੱਤਾ ਰੁਟੀਨ ਚੇਕਿੰਗ ਦਾ ਨਾਂਅ - ਪਠਾਨਕੋਟ ਵਿੱਚ ਸਰਚ ਆਪਰੇਸ਼ਨ
🎬 Watch Now: Feature Video
ਪਾਕਿਸਤਾਨ ਵਲੋਂ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਰਚੀ ਜਾ ਰਹੀ ਸਾਜਿਸ਼ਾ ਨੂੰ ਨਾਕਾਮ ਕਰਨ ਲਈ ਦੇਸ਼ ਦੀ ਸੁਰੱਖਿਆ ਏਜੰਸੀਆਂ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਰਹੱਦੀ ਖੇਤਰ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਵਿੱਚ ਸਰਚ ਆਪਰੇਸ਼ਨ ਚਲਾਈਆਂ ਜਾ ਰਿਹਾ ਹੈ। ਦੂਜੇ ਪਾਸੇ ਹਾਈ ਅਲਰਟ ਦੀਆਂ ਖ਼ਬਰਾਂ ਤੋਂ ਬਾਅਦ ਬਟਾਲਾ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਸਰਚ ਅਭਿਆਨ ਚਲਾਏ ਗਏ। ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿੱਚ ਚਲਾਏ ਗਏ ਇਸ ਸਰਚ ਅਭਿਆਨ ਦੌਰਾਨ ਜੰਗਲਾਂ, ਖੇਤਾਂ, ਦਰਿਆਵਾਂ ਤੇ ਘਰਾਂ ਦੀ ਤਲਾਸ਼ੀ ਲਈ ਗਈ। ਇਸ 'ਤੇ ਆਈਜੀ ਬਾਰਡਰ ਰੇਂਜ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਕੋਈ ਅਲਰਟ ਨਹੀਂ ਹੈ, ਇਹ ਰੂਟੀਨ ਚੇਕਿੰਗ ਹੈ। ਇਹ ਤਲਾਸ਼ੀ ਅਭਿਆਨ ਤਿਉਹਾਰਾਂ ਦੇ ਮੱਦੇ ਨਜ਼ਰ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ। ਇਸ ਸਰਚ ਅਭਿਆਨ ਵਿੱਚ ਪੰਜਾਬ ਪੁਲਿਸ ਦੇ ਲੱਗਭਗ 2700 ਜਵਾਨ ਸ਼ਾਮਲ ਸਨ।