ਸਰਕਾਰ ਨੇ ਆਰਮੀ ਕੰਟੀਨ ਵਿੱਚ ਨਕਦ ਲੈਣ-ਦੇਣ ’ਤੇ ਲਗਾਈ ਪਾਬੰਦੀ - ਆਰਮੀ ਕੰਟੀਨ
🎬 Watch Now: Feature Video
ਰੂਪਨਗਰ: ਸਰਕਾਰ ਵੱਲੋਂ ਆਰਮੀ ਕੰਟੀਨ ’ਤੇ ਖ਼ਰੀਦਦਾਰੀ ਕਰਨ ਉੱਤੇ ਨਕਦ ਲੈਣ ਦੇਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਆਰਮੀ ਕੰਟੀਨਾਂ ਤੋਂ ਸਾਬਕਾ ਫ਼ੌਜੀ , ਮੌਜੂਦਾ ਫ਼ੌਜੀ ਜਾਂ ਸ਼ਹੀਦ ਹੋਏ ਫੌਜੀ ਪਰਿਵਾਰਾਂ ਦੇ ਮੈਂਬਰ ਹੁਣ ਸਿਰਫ਼ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੇ ਰਾਹੀਂ ਹੀ ਸਾਮਾਨ ਖਰੀਦ ਸਕਦੇ ਹਨ। ਇਸ ਸਬੰਧੀ ਆਰਮੀ ਕੰਟੀਨ ਦੇ ਮੈਨੇਜਰ ਕਰਨਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਦਫਤਰ ਤੋਂ ਲਿਖਤੀ ਆਦੇਸ਼ ਆਏ ਹਨ ਜਿਸ ਮੁਤਾਬਿਕ 15ਫਰਵਰੀ ਤੋਂ ਆਰਮੀ ਕੰਟੀਨ ਤੇ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਦੇ ਉੱਤੇ ਨਕਦ ਲੈਣ ਦੇਣ ਨਹੀਂ ਹੋ ਸਕੇਗਾ। ਖਰੀਦਦਾਰੀ ਦੀ ਅਦਾਇਗੀ ਸਿਰਫ਼ ਕ੍ਰੈਡਿਟ ਡੈਬਿਟ ਕਾਰਡ ਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਬਜ਼ੁਰਗ ਮਹਿਲਾਵਾਂ ਕੋਲ ਏਟੀਐਮ ਕਾਰਡ ਨਹੀਂ ਹਨ ਉਨ੍ਹਾਂ ਦੇ ਬੱਚਿਆਂ ਦੇ ਏਟੀਐਮ ਤੋਂ ਅਦਾਇਗੀ ਕੀਤੀ ਜਾ ਸਕਦੀ ਹੈ।