ਲੱਖਾਂ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਚੜ੍ਹਿਆ ਪੁਲਿਸ ਦੇ ਅੜਿਕੇ - 4 ਲੱਖ 20 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4972054-thumbnail-3x2-aaa.jpg)
ਪੁਲਿਸ ਨੇ ਪਠਾਨਕੋਟ ਵਿੱਚ 4 ਲੱਖ 20 ਹਜ਼ਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਲੁੱਟੇਰਿਆਂ ਵੱਲੋਂ ਸਵੇਰੇ ਹੀ ਇਸ ਲੁੱਟ ਨੂੰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਇਸ ਲੁੱਟ ਨੂੰ ਅੰਜਾਮ ਪੋਟਲੀ ਫਾਰਮ 'ਤੇ ਕੰਮ ਕਰਨ ਵਾਲੇ ਨੌਜਵਾਨ ਸੌਰਵ ਬਾਜਵਾ ਵੱਲੋਂ ਆਪਣੇ ਦੋਸ਼ਤ ਸਾਹਿਲ ਨਾਲ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਦ ਉਹ ਪੈਸਿਆਂ ਦੀ ਵਸੂਲੀ ਕਰ ਕੇ ਵਾਪਿਸ ਆ ਰਿਹਾ ਸੀ ਤੇ ਸਵੇਰੇ ਪਿੰਡ ਅਕਾਲਗੜ੍ਹ ਦੇ ਨੇੜੇ ਤਿੰਨ ਨੌਜਵਾਨਾਂ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਉਸ ਤੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਵਾਲਾ ਬੈਗ ਖੋਹ ਲਿਆ ਗਿਆ। ਪੁਲਿਸ ਨੇ ਜਾਣਕਾਰੀ ਮਿਲਦੇ ਹੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਕੇਸ ਵਿੱਚ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਬਾਕਿ ਦੇ ਆਰੋਪੀਆਂ ਦੀ ਭਾਲ ਜਾਰੀ ਹੈ।