ਕੋਰੋਨਾ ਮਹਾਮਾਰੀ ਨੂੰ ਟਿੱਚ ਜਾਣ ਮੋਰਿੰਡੇ 'ਚ ਬਣਦੀਆਂ ਨੇ ਫ਼ਿਲਮਾਂ, ਅਦਾਕਾਰਾ ਨਾਮਜ਼ਦ - ਸ਼ੂਗਰ ਮਿੱਲ ਮੋਰਿੰਡਾ
🎬 Watch Now: Feature Video
ਮੋਰਿੰਡਾ :ਕਰੋਨਾ ਮਹਾਮਾਰੀ ਦੌਰਾਨ ਰੋਲ ਮਾਡਲਾਂ ਵੱਲੋਂ ਹੀ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾ ਕੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅੰਗੂਠਾ ਦਿਖਾਇਆ ਜਾਂਦਾ ਹੈ। ਰੋਜ਼ਾਨਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਕੁਝ ਏਦਾਂ ਦਾ ਹੀ ਮਾਮਲਾ ਜ਼ਿਲ੍ਹਾ ਰੋਪੜ ਦੀ ਸਬ ਤਹਿਸੀਲ ਮੋਰਿੰਡੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਆਪਣੀ ਪੂਰੀ ਟੀਮ ਅਤੇ ਲਾਮ ਲਕਸ਼ਰ ਸਮੇਤ ਕੋਰੋਨਾ ਦੇ ਨਿਯਮਾਂ ਵਿਰੁੱਧ , ਸ਼ੂਗਰ ਮਿੱਲ ਮੋਰਿੰਡਾ ਵਿਖੇ ਫਿਲਮ ਦੀ ਸ਼ੂਟਿੰਗ ਕਰਨ ਪਹੁੰਚ ਗਈ। ਜਦੋਂ ਸਥਾਨਕ ਪੁਲਿਸ ਨੂੰ ਇਸ ਦੀ ਫਿਣਕ ਲੱਗੀ ਤਾਂ ਸਿਟੀ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਪੰਜਾਬੀ ਫਿਲਮ "ਬਾਈ ਜੀ ਕੁੱਟਣਗੇ" ਦੀ ਸ਼ੂਟਿੰਗ ਰੁਕਵਾਈ ਉਥੇ ਫਿਲਮੀ ਅਦਾਕਾਰਾ ਉਪਾਸਨਾ ਸਿੰਘ ਤੇ ਉਨ੍ਹਾਂ ਦੀ ਟੀਮ ਉੱਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਮਿਲ ਅਧਿਕਾਰੀਆਂ ਨੂੰ ਸ਼ੂਟਿੰਗ ਦੀ ਆਗਿਆ ਕਿਸ ਨੇ ਦਿੱਤੀ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ।
Last Updated : May 4, 2021, 5:02 PM IST