ਕਰਮਜੀਤ ਸਪੋਰਟਸ ਕਲੱਬ ਨੇ ਕਰਵਾਇਆ 21ਵਾਂ ਸਾਲਾਨਾ 'ਨਸ਼ੇ ਵੱਲ ਮੁੱਖ ਮੋੜ ਮੇਲੇ' ਟੂਰਨਾਮੈਂਟ - 21ਵਾਂ
🎬 Watch Now: Feature Video
ਫ਼ਾਜਿਲਕਾ ਦੇ ਪਿੰਡ ਧਰਾਂਗ ਵਾਲਾ 'ਚ ਕਰਮਜੀਤ ਸਿੰਘ ਸਪੋਰਟਸ ਕਲੱਬ ਵੱਲੋਂ 21ਵਾਂ ਸਾਲਾਨਾ 'ਨਸ਼ੇ ਵੱਲ ਮੁੱਖ ਮੋੜ ਮੇਲੇ' ਵਿੱਚ ਕੱਬਡੀ ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੁਕਾਬਲੇ 'ਚ ਕਰੀਬ 60 ਪਿੰਡਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਹੈ। ਇਹ ਮੁਕਾਬਲੇ 4 ਦਿਨ ਲਗਾਤਾਰ ਤੱਕ ਚੱਲਣਗੇ। ਇਸ ਟੂਰਨਾਮੈਂਟ ਦੇ ਪ੍ਰਬੰਧਕ ਰਾਮਸਵਰੂਪ ਨੇ ਕਿਹਾ ਕਿ ਇਹ ਖੇਡ ਮੁਕਾਬਲੇ ਕਰਵਾਉਣ ਦਾ ਮੁਖ ਮਕਸਦ ਨਸ਼ੇ ਵੱਲ ਜਾ ਰਹੇ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਹੈ।