ਫ਼ਤਿਹਵੀਰ ਦੀ ਮੌਤ 'ਤੇ ਕਸੂਤੀ ਘਿਰੀ ਕਾਂਗਰਸ, 'ਆਪ' ਨੇ ਖੋਲ੍ਹਿਆ ਸਰਕਾਰ ਵਿਰੁੱਧ ਮੋਰਚਾ - news punjabi online
🎬 Watch Now: Feature Video
ਫ਼ਤਿਹਵੀਰ ਦੀ ਮੌਤ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਪਟਿਆਲਾ ਵਿਖੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਫ਼ਤਿਹਵੀਰ ਦੀ ਮੌਤ ਦਾ ਜ਼ਿੰਮੇਵਾਰ ਕੈਪਟਨ ਸਰਕਾਰ ਨੂੰ ਦੱਸਿਆ। ਗੱਲਬਾਤ ਦੌਰਾਨ 'ਆਪ' ਵਰਕਰ ਨੇ ਕਾਂਗਰਸੀ ਮੰਤਰੀ ਬਲਬੀਰ ਸਿੱਧੂ 'ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਬਲਬੀਰ ਸਿੱਧੂ ਪਰਿਵਾਰ ਨੂੰ ਦੋਸ਼ੀ ਦੱਸ ਰਹੇ ਹਨ ਉਨ੍ਹਾਂ ਨੂੰ ਸਰਕਾਰ ਦੀ ਨਲਾਇਕੀ ਨਜ਼ਰ ਨਹੀਂ ਆਉਂਦੀ।
Last Updated : Jun 11, 2019, 11:55 PM IST