ਝੋਨੇ ਖ਼ਰੀਦ ਬੰਦ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ - Farmers strike
🎬 Watch Now: Feature Video
ਜਲੰਧਰ:ਮੰਡੀਆਂ ‘ਚ ਝੋਨੇ ਦੀ ਖਰੀਦ ਬੰਦ ਹੋਣ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆ ਵੱਲੋਂ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ (Phagwara) ਦੇ ਗੇਟ ਅੱਗੇ ਧਰਨਾ ਲਗਾਇਆ ਗਿਆ। ਮਾਰਕੀਟ ਕਮੇਟੀ ਫਗਵਾੜਾ (Market Committee Phagwara) ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਕੇਂਦਰ ਸਰਕਾਰ (Central Government)ਰਾਹੀ ਪੰਜਾਬ ਸਰਕਾਰ ਝੋਨੇ ਦੀ ਖਰੀਦ ਕਰ ਰਹੀ ਸੀ ਅਤੇ ਅਚਨਚੇਤ ਬਿਨ੍ਹਾਂ ਕਿਸੇ ਨੂੰ ਦੱਸੇ ਪੁੱਛੇ ਅਤੇ ਬਿਨ੍ਹਾਂ ਨੋਟਿਸ ਦਿੱਤੇ 9 ਨਵੰਬਰ ਨੂੰ ਰਾਤ 9 ਵਜੇ ਦਾਣਾ ਮੰਡੀ ਫਗਵਾੜਾ ਬੰਦ ਕਰਕੇ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਰਸਾਤ ਹੋਣ ਕਰਕੇ ਕਈ ਕਿਸਾਨਾਂ ਦਾ ਝੋਨਾ ਗਿੱਲਾ ਹੋਣ ਕਾਰਨ ਵੱਢ ਨਹੀਂ ਗਿਆ ਜਦਕਿ ਕਿਸਾਨਾਂ ਦੀ ਪੱਕੀ ਫਸਲ ਦੇ ਕਈ ਖੇਤ ਖੜੇ ਹਨ ਅਤੇ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ।