ਕਿਸਾਨਾਂ ਨੇ ਘੇਰੀ ਕੰਗਨਾ ਰਣੌਤ, ਕਿਹਾ ਕਿਸਾਨਾਂ ਤੋਂ ਮੰਗੇ ਮੁਆਫ਼ੀ - ਕੀਰਤਪੁਰ
🎬 Watch Now: Feature Video
ਕੀਰਤਪੁਰ ਸਾਹਿਬ: ਰੋਪੜ ਦੇ ਵਿੱਚ ਕਿਸਾਨਾਂ ਨੇ ਕੰਗਨਾ ਰਣੌਤ ਦਾ ਘਿਰਾਓ ਕੀਤਾ ਹੈ। ਬੀਤੇ ਦਿਨੀ 3 ਖੇਤੀ ਆਰਡੀਨੈਂਸ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਬਿਆਨ 'ਤੇ ਟਿੱਪਣੀ ਕਰਦਿਆਂ ਪੰਜਾਬੀਆਂ ਬਾਰੇ ਸ਼ੋਸਲ ਮੀਡੀਆ (Social media) 'ਤੇ ਭੱਦੀ ਸ਼ਬਦਾਵਲੀ ਕਰਨ ਵਾਲੀ ਕੰਗਨਾ ਰਣੌਤ (Kangana Ranaut) ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਕਿਸਾਨਾਂ ਨੇ ਕੰਗਨਾ ਨੂੰ ਘੇਰ ਲਿਆ ਹੈ ਅਤੇ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਗਨਾ ਰਣੌਤ ਕਿਸਾਨਾਂ ਕੋਲੋਂ ਮੁਆਫੀ ਨਹੀਂ ਮੰਗ ਲੈਂਦੀ ਉਦੋਂ ਤੱਕ ਉਸ ਨੂੰ ਇੱਥੋਂ ਜਾਣ ਨਹੀਂ ਦੇਣਗੇ।
Last Updated : Dec 3, 2021, 4:42 PM IST